ਪਟਿਆਲਾ, 23 ਜੂਨ – ਭਾਰਤ ਦੇ ਸ਼ਾਟਪੁੱਟ ਖਿਡਾਰੀ ਤੇਜਿੰਦਰ ਸਿੰਘ ਤੂਰ ਨੇ ਇੰਡੀਅਨ ਗ੍ਰਾਂ ਪ੍ਰੀ ਚਾਰ ਵਿੱਚ 21 ਜੂਨ ਦਿਨ ਸੋਮਵਾਰ ਨੂੰ ਇੱਥੇ ਦੇ ਐਨਆਈਐੱਸ ਵਿਖੇ ਏਸ਼ਿਆਈ ਅਤੇ ਕੌਮੀ ਰਿਕਾਰਡ ਦੇ ਨਾਲ ਟੋਕੀਓ ਉਲੰਪਿਕ ਦਾ ਟਿਕਟ ਪੱਕਾ ਕੀਤਾ। ਇਸ ਦੌਰਾਨ 4 ਗੁਣਾ 100 ਮੀਟਰ ਦੀ ਰਿਲੇ ਟੀਮ ਅਤੇ ਫਰਾਟਾ ਧਾਵਿਕਾ ਦੁਤੀ ਚੰਦ ਨੇ ਵੀ ਨਵੇਂ ਕੌਮੀ ਰਿਕਾਰਡ ਕਾਇਮ ਕੀਤੇ। ਸ਼ਾਟਪੁੱਟਰ ਤੂਰ ਨੇ 21.49 ਮੀਟਰ ਦੀ ਦੂਰੀ ਦੇ ਥ੍ਰੋਅ ਨਾਲ ਉਲੰਪਿਕ ਕੁਆਲੀਫਿਕੇਸ਼ਨ ਹਾਸਲ ਕੀਤਾ ਅਤੇ ਆਪਣੇ ਰਾਸ਼ਟਰੀ ਰਿਕਾਰਡ ਵਿੱਚ ਸੁਧਾਰ ਕੀਤਾ। ਸ਼ਾਟਪੁੱਟ ਵਿੱਚ ਉਲੰਪਿਕ ਕੁਆਲੀਫ਼ਾਈ ਕਰਨ ਲਈ 21.10 ਮੀਟਰ ਦੂਰੀ ਨੂੰ ਮਾਣਕ ਰੱਖਿਆ ਗਿਆ ਹੈ।
ਸ਼ਾਟਪੁੱਟ ਖਿਡਾਰੀ ਤੇਜਿੰਦਰ ਸਿੰਘ ਤੂਰ ਨੇ ਇਸ ਦੌਰਾਨ ਤੀਸਰੀ, ਚੌਥੀ ਅਤੇ ਪੰਜਵੀਂ ਕੋਸ਼ਿਸ਼ ਵਿੱਚ ਕ੍ਰਮਵਾਰ 21.28 ਮੀਟਰ, 21.12 ਮੀਟਰ ਤੇ 21.13 ਮੀਟਰ ਦੂਰ ਗੋਲਾ ਸੁੱਟਿਆ ਸੀ। ਇਹ ਸਾਰੀਆਂ ਕੋਸ਼ਿਸ਼ਾਂ ਉਲੰਪਿਕ ਕੁਆਲੀਫਿਕੇਸ਼ਨ ਮਿਆਦ ਤੋਂ ਜ਼ਿਆਦਾ ਸਨ। ਪੰਜਾਬ ਦੇ ਇਸ ਐਥਲੀਟ ਤੂਰ ਨੇ ਇਸ ਦੌਰਾਨ ਸਾਉਦੀ ਅਰਬ ਦੇ ਸੁਲਤਾਨ ਅਬਦੁੱਲਮਜੀਦ ਅਲ-ਹੇਬਸੀ ਦੇ 12 ਸਾਲ ਪੁਰਾਣੇ ਏਸ਼ੀਆਈ ਰਿਕਾਰਡ ਨੂੰ ਵੀ ਤੋੜ ਦਿੱਤਾ। ਹੇਬਸੀ ਨੇ 2009 ਵਿੱਚ 21.13 ਮੀਟਰ ਦੂਰ ਗੋਲਾ ਸੁੱਟ ਕੇ ਰਿਕਾਰਡ ਕਾਇਮ ਕੀਤਾ ਸੀ।
ਇਸ ਖੇਡ ਦਾ ਪਿਛਲਾ ਭਾਰਤੀ ਰਿਕਾਰਡ ਵੀ 2 ਸਾਲ ਤੋਂ ਟੂਰ ਦੇ ਨਾਮ ਹੀ ਸੀ ਜਿਨ੍ਹਾਂ ਨੇ 2019 ਵਿੱਚ 20.92 ਮੀਟਰ ਦੀ ਦੂਰੀ ਤੈਅ ਕੀਤੀ ਸੀ। ਤੂਰ ਨੇ ਕਿਹਾ ਕਿ, ‘ਮੈਂ ਪਹਿਲੀ ਵਾਰ ਉਲੰਪਿਕ ਲਈ ਕੁਆਲੀਫ਼ਾਈ ਕਰ ਕਾਫ਼ੀ ਖ਼ੁਸ਼ ਹਾਂ। ਇਹ ਏਸ਼ੀਆਈ ਅਤੇ ਕੌਮੀ ਰਿਕਾਰਡ ਵੀ ਹੈ। ਉਲੰਪਿਕ ਕੁਆਲੀਫ਼ਾਈ ਕਰਨ ਉੱਤੇ ਮੈਂ ਹੈਰਾਨੀਜਨਕ ਨਹੀਂ ਹਾਂ ਕਿਉਂਕਿ ਮੈਂ 21.20 ਮੀਟਰ ਤੋਂ 21.40 ਮੀਟਰ ਤੱਕ ਗੋਲਾ ਸੁੱਟ ਰਿਹਾ ਸੀ’। ਤੂਰ ਦਾ ਪ੍ਰਦਰਸ਼ਨ 2012 ਅਤੇ 2016 ਵਿੱਚ ਕਾਂਸੀ ਪਦਕ ਜਿੱਤਣ ਵਾਲੇ ਐਥਲੀਟ ਤੋਂ ਬਿਹਤਰ ਹੈ। ਸ਼ਾਟਪੁੱਟ ਖਿਡਾਰੀ ਤੇਜਿੰਦਰ ਸਿੰਘ ਤੂਰ ਨੇ 25 ਅਗਸਤ 2018 ਵਿੱਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਹੋਈਆਂ 2018 ਦੀਆਂ ਏਸ਼ਿਆਈ ਖੇਡਾਂ ਦੌਰਾਨ ਸ਼ਾਟਪੁੱਟ ਥ੍ਰੋਅ ਦੇ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ।
Athletics ਤਜਿੰਦਰ ਸਿੰਘ ਤੂਰ ਨੇ ਸ਼ਾਟਪੁੱਟ ਥ੍ਰੋਅ ‘ਚ ਰਿਕਾਰਡ ਬਣਾਇਆ ਤੇ ਟੋਕੀਓ ਉਲੰਪਿਕਸ...