ਟੋਕੀਓ, 24 ਜੁਲਾਈ – ਇੱਥੇ ਉਲੰਪਿਕ ਹਾਕੀ ‘ਚ ਭਾਰਤ ਨੇ ਪੂਲ ‘ਏ’ ਦੇ ਉਦਘਾਟਨੀ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦਿੱਤੀ। ਨਿਊਜ਼ੀਲੈਂਡ ਵੱਲੋਂ 6ਵੇਂ ਮਿੰਟ ਵਿੱਚ ਕੇਨ ਰਸਲ ਪੈਨਲਟੀ ਕਾਰਨਰ ਉੱਤੇ ਗੋਲ ਕਰਕੇ ਭਾਰਤ ਉੱਤੇ 1-0 ਦੀ ਬੜ੍ਹਤ ਬਣਾਈ। ਇਸ ਦੇ ਬਾਅਦ ਭਾਰਤ ਵੱਲੋਂ ਰੁਪਿੰਦਰ ਪਾਲ ਸਿੰਘ ਨੇ ਪੈਨਲਟੀ ਸਟ੍ਰੋਕ ਉੱਤੇ ਗੋਲ ਕਰ ਭਾਰਤ ਨੂੰ 1-1 ਦੀ ਬਰਾਬਰੀ ਦਵਾਈ। ਇਸ ਦੇ ਬਾਅਦ 26ਵੇਂ ਮਿੰਟ ਵਿੱਚ ਹਰਮਨਪ੍ਰੀਤ ਦੇ ਗੋਲ ਨੇ ਭਾਰਤ ਨੂੰ 2-1 ਨਾਲ ਬੜ੍ਹਤ ਦਿਵਾ ਦਿੱਤੀ। ਭਾਰਤ ਲਈ 33ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਉੱਤੇ ਤੀਜਾ ਗੋਲ ਕਰਕੇ 3-1 ਦੀ ਬੜ੍ਹਤ ਬਣਾ ਲਈ ਸੀ। ਨਿਊਜ਼ੀਲੈਂਡ ਵੱਲੋਂ ਸਟੀਫਨ ਜੇਨੈਸ ਨੇ ਤੀਸਰੇ ਕੁਆਟਰ ਵਿੱਚ ਗੋਲ ਕਰਕੇ ਸਕੋਰ 2-3 ਕਰ ਦਿੱਤਾ। ਨਿਊਜ਼ੀਲੈਂਡ ਨੂੰ ਤੀਸਰੇ ਕੁਆਟਰ ਵਿੱਚ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਭਾਰਤ ਨਾਲ ਬਰਾਬਰੀ ਨਹੀਂ ਕਰ ਸਕਿਆ ਅਤੇ ਮੈਚ 2-3 ਗੋਲਾਂ ਨਾਲ ਹਾਰ ਗਿਆ।
ਪੂਲ ‘ਏ’ ਵਿੱਚ ਭਾਰਤ ਦੇ ਨਾਲ ਉਲੰਪਿਕ ਚੈਂਪੀਅਨ ਅਰਜਨਟੀਨਾ, ਆਸਟਰੇਲੀਆ, ਨਿਊਜ਼ੀਲੈਂਡ, ਸਪੇਨ ਅਤੇ ਮੇਜ਼ਬਾਨ ਜਾਪਾਨ ਦੀਆਂ ਟੀਮਾਂ ਹਨ।
Hockey ਪੁਰਸ਼ ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ