ਟੋਕੀਓ, 4 ਅਗਸਤ – ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਟੋਕੀਓ ਉਲੰਪਿਕ ਵਿੱਚ ਇਤਿਹਾਸ ਰਚਦਿਆਂ ਪੁਰਸ਼ਾਂ ਦੇ ਫਰੀਸਟਾਈਲ 57 ਕਿੱਲੋ ਭਾਰ ਵਰਗ ਦੇ ਕੁਸ਼ਤੀ ਦੇ ਸੈਮੀ-ਫਾਈਨਲ ਮੁਕਾਬਲੇ ਵਿੱਚ ਕਜ਼ਾਖ਼ਸਤਾਨ ਦੇ ਪਹਿਲਵਾਨ ਨੂੰ ਹਰਾ ਕੇ ਫਾਈਨਲ ‘ਚ ਥਾਂ ਬਣਾ ਲਈ ਹੈ।
ਹਰਿਆਣਾ ਦਾ ਪਹਿਲਵਾਨ ਰਵੀ ਕੁਮਾਰ ਸ਼ੁਰੂਆਤੀ ਮੁਕਾਬਲੇ ਵਿੱਚ ਪਿਛੜ ਰਿਹਾ ਸੀ। ਉਹ 2-9 ਤੋਂ ਪਿੱਛੇ ਚੱਲ ਰਿਹਾ ਸੀ। ਆਖ਼ਰ ਵਿੱਚ ਰਵੀ ਨੇ ਵਿਰੋਧੀ ਨੂਰੀਸਲਾਮ ਦੀ ਪਿੱਠ ਲਗਾ ਦਿੱਤੀ ਤੇ ਅੰਕ ਘੱਟ ਹੋਣ ਦੇ ਬਾਵਜੂਦ ਉਸ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਰਵੀ ਨੂੰ ਮੁਕਾਬਲੇ ਵਿੱਚ ਨੂਰੀਸਲਾਮ ਨੂੰ ਵਿਕਟ੍ਰੀ ਬਾਈ ਫਾਲ ਦੇ ਜਰੀਏ ਤੋਂ 7-9 ਨਾਲ ਹਰਾ ਦਿੱਤਾ। ਰਵੀ ਨੇ ਨੂਰੀਸਲਾਮ ਦੇ ਪੈਰਾਂ ‘ਤੇ ਹਮਲਾ ਕੀਤਾ ਅਤੇ ਮਜ਼ਬੂਤੀ ਨਾਲ ਉਸ ਨੂੰ ਪਕੜ ਲਿਆ। ਇਸ ਮੌਕੇ ਵਿਰੋਧੀ ਪਹਿਲਵਾਨ ਨੂਰੀਸਲਾਮ ਨੇ ਰਵੀ ਨੂੰ ਸੱਜੀ ਬਾਂਹ ਉੱਤੇ ਚੱਕ ਮਾਰਨਾ ਸ਼ੁਰੂ ਕਰ ਦਿੱਤਾ, ਫ਼ੋਟੋ ਵਿੱਚ ਬਾਂਹ ਉੱਤੇ ਕੱਟਣ ਦੇ ਡੂੰਘੇ ਨਿਸ਼ਾਨ ਦਾ ਖ਼ੁਲਾਸਾ ਹੋਇਆ ਹੈ।
Home Page ਟੋਕੀਓ ਉਲੰਪਿਕ ਕੁਸ਼ਤੀ: ਪਹਿਲਵਾਨ ਰਵੀ ਦਹੀਆ ਨੇ ਸੈਮੀ-ਫਾਈਨਲ ਵਿੱਚ ਕਜ਼ਾਖ਼ਸਤਾਨ ਦੇ ਨੂਰੀਸਲਾਮ...