ਟੋਕੀਓ, 5 ਅਗਸਤ – ਪੁਰਸ਼ਾਂ ਹਾਕੀ ਦੇ ਤੀਜੇ ਤੇ ਚੌਥੇ ਸਥਾਨ ਦੇ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਲਿਆ। ਭਾਰਤ ਨੂੰ 41 ਸਾਲ ਬਾਅਦ ਉਲੰਪਿਕ ਦੇ ਹਾਕੀ ਮੁਕਾਬਲੇ ਵਿੱਚ ਤਗਮਾ ਮਿਲਿਆ ਹੈ। ਭਾਰਤ ਨੇ 1980 ਦੀ ਮਾਸਕੋ ਉਲੰਪਿਕ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ।
ਮੈਚ ਦੇ ਸ਼ੁਰੂ ਵਿੱਚ ਜਰਮਨੀ ਨੇ ਦੂਜੇ ਮਿੰਟ ‘ਚ ਗੋਲ ਕਰਕੇ ਭਾਰਤ ਉੱਤੇ 1-0 ਦੀ ਬੜ੍ਹਤ ਬਣਾ ਲਈ ਸੀ। ਦੂਜੇ ਕੁਆਟਰ ਵਿੱਚ ਭਾਰਤ ਲਈ ਸਿਮਰਨਜੀਤ ਸਿੰਘ ਨੇ ਗੋਲ ਕਰਕੇ 1-1 ਦੀ ਬਰਾਬਰੀ ਦੁਆਈ। ਉਸ ਤੋਂ ਬਾਅਦ ਜਰਮਨੀ ਨੇ 3-1 ਦੀ ਬੜ੍ਹਤ ਬਣਾ ਲਈ ਪਰ ਭਾਰਤ ਵੱਲੋਂ ਹਾਰਦਿਕ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ੩-੩ ਦੀ ਬਰਾਬਰੀ ਕਰ ਦਿੱਤੀ। ਤੀਜੇ ਕੁਆਟਰ ਦੇ ਤੀਸਰੇ ਮਿੰਟ ਵਿੱਚ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਸਟ੍ਰੋਕ ਉੱਤੇ ਗੋਲ ਕਰਕੇ ਭਾਰਤ ਨੂੰ 4-3 ਦੀ ਬੜ੍ਹਤ ਦੁਆ ਦਿੱਤੀ। ਇਸ ਤੋਂ ਬਾਅਦ ਭਾਰਤ ਲਈ ਸਿਮਰਨਜੀਤ ਸਿੰਘ ਨੇ 5ਵਾਂ ਗੋਲ ਕਰਕੇ ਸਕੋਰ 5-3 ਕਰ ਦਿੱਤਾ। ਭਾਰਤ ਚੌਥੇ ਕੁਆਟਰ ਵਿੱਚ 5-3 ਤੋਂ ਅੱਗੇ ਸੀ। ਹਾਲਾਂਕਿ, ਆਖ਼ਰੀ ਮਿੰਟਾਂ ਵਿੱਚ ਜਰਮਨੀ ਨੇ 4ਥਾਂ ਗੋਲ ਕਰਕੇ ਬਰਾਬਰੀ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਖਿਡਾਰੀਆਂ ਨੇ ਜਰਮਨੀ ਦੀ ਇੱਕ ਨਾ ਚੱਲਣ ਦਿੱਤੀ ਅਤੇ ਮੈਚ ੫-੪ ਨਾਲ ਜਿੱਤ ਕੇ ਕਾਂਸੀ ਦਾ ਤਗਮਾ ਜਿੱਤ ਲਿਆ।
Hockey ਟੋਕੀਓ ਉਲੰਪਿਕਸ: ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ...