ਟੋਕੀਓ ਉਲੰਪਿਕ 2020: ਕੁਸ਼ਤੀ ‘ਚ ਪਹਿਲਵਾਨ ਰਵੀ ਦਹੀਆ ਨੇ ਚਾਂਦੀ ਦਾ ਤਗਮਾ ਜਿੱਤਿਆ

ਟੋਕੀਓ, 5 ਅਗਸਤ – ਭਾਰਤੀ ਪਹਿਲਵਾਨ ਰਵੀ ਦਹੀਆ ਨੇ ਟੋਕੀਓ ਉਲੰਪਿਕ ਵਿੱਚ ਉਸ ਵੇਲੇ ਇਤਿਹਾਸ ਸਿਰਜਣ ਤੋਂ ਖੁੰਝ ਗਿਆ ਜਦੋਂ ਉਹ ਕੁਸ਼ਤੀ ਦੇ ਪੁਰਸ਼ਾਂ ਦੇ 57 ਕਿੱਲੋਗਰਾਮ ਵਰਗ ਵਿੱਚ ਰੂਸੀ ਉਲੰਪਿਕ ਕਮੇਟੀ ਦੇ ਜ਼ਾਵੁਰ ਯੁਵੁਗੇਵ ਤੋਂ ਹਾਰ ਗਿਆ। ਉਸ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਯੁਵੁਗੇਵ ਨੇ ਅੰਕਾਂ ਦੇ ਆਧਾਰ ‘ਤੇ ਮੈਚ 7-4 ਨਾਲ ਜਿੱਤਿਆ।