ਵੈਲਿੰਗਟਨ, 18 ਅਗਸਤ – ਨਿਊਜ਼ੀਲੈਂਡ ਅੱਧੀ ਰਾਤੀ 11.59 ਵਜੇ ਤੋਂ ਲੈਵਲ 4 ਦੇ ਲੌਕਡਾਉਨ ਵਿੱਚ ਚਲਾ ਗਿਆ। ਜਿਸ ਵਿੱਚ ਆਕਲੈਂਡ ਤੇ ਕੋਰੋਮੰਡਲ 7 ਦਿਨਾਂ ਲਈ ਲੌਕਡਾਉਨ ਵਿੱਚ ਅਤੇ ਬਾਕੀ ਦੇਸ਼ 3 ਦਿਨਾਂ ਲਈ ਲੌਕਡਾਉਨ ਵਿੱਚ ਚਲਾ ਗਿਆ।
ਕੋਵਿਡ-ਪਾਜ਼ੇਟਿਵ ਆਕਲੈਂਡ ਕੇਸ ਡੇਵੋਨਪੋਰਟ ਦਾ 58 ਸਾਲਾ ਮਰਦ ਹੈ, ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਉਸ ਨੂੰ 12 ਅਗਸਤ ਨੂੰ ਛੂਤਕਾਰੀ ਮੰਨਿਆ ਗਿਆ ਸੀ। ਉਸ ਨੇ ਅਤੇ ਉਸ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਕੋਰੋਮੰਡਲ ਟਾਊਨਸ਼ਿਪ ਦੀ ਯਾਤਰਾ ਕੀਤੀ ਅਤੇ ਹਫ਼ਤੇ ਦੇ ਅੰਤ ਵਿੱਚ ਉੱਥੇ ਰਹੇ। ਸੰਕਰਮਿਤ ਆਦਮੀ ਨੂੰ ਟੀਕਾ ਨਹੀਂ ਲੱਗਿਆ ਹੋਇਆ ਹੈ, ਪਰ ਉਸ ਦੀ ਪਤਨੀ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਹੈ। ਦਿਲਚਸਪੀ ਵਾਲੇ 23 ਸਥਾਨਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਵਿੱਚ 10 ਆਕਲੈਂਡ ਦੇ ਅਤੇ 13 ਕੋਰੋਮੰਡਲ ਦੇ ਸਥਾਨ ਹਨ:
- Star and Garter Hotel Coromandel, Coromandel town, Friday, August 13, 6:39pm -7:40pm
- Umu Cafe Coromandel 22 Wharf Road, Coromandel town, Friday August 13, 7:40 pm -8:30pm
- Star and Garter Hotel Coromandel, Coromandel town, Saturday August 14, 7:11 pm -9:00pm
- BP Gas Station Coromandel, BP Gas Station, Tiki Road, Coromandel town, Saturday August 14, 9:30am – 9:40am
- Taras Beads Coromandel 1/75 Kapanga Road, Coromandel town, Sunday August 15, 10am -10:05am
ਬਾਕੀ ਦੇ ਦਿਲਚਸਪੀ ਵਾਲੇ ਸਥਾਨਾਂ ਜਲਦੀ ਹੀ ਦੱਸੇ ਜਾਣਗੇ। ਜੋ ਵੀ ਵਿਅਕਤੀ ਨਿਰਧਾਰਿਤ ਸਮੇਂ ‘ਤੇ ਦਿਲਚਸਪੀ ਵਾਲੀਆਂ ਥਾਵਾਂ ‘ਤੇ ਰਿਹਾ ਹੈ, ਉਸ ਨੂੰ ਤੁਰੰਤ ਸੈਲਫ਼-ਆਈਸੋਲੇਸ਼ਨ ਹੋਣਾ ਚਾਹੀਦਾ ਹੈ ਅਤੇ ਹੈਲਥਲਾਈਨ ਨੂੰ ਕਾਲ ਕਰਨੀ ਚਾਹੀਦੀ ਹੈ।
ਬਲੂਮਫੀਲਡ ਨੇ ਕਿਹਾ ਕਿ ਆਕਲੈਂਡ ਅਤੇ ਕੋਰੋਮੰਡਲ ਤੋਂ ਬਾਹਰ ਦੇ ਲੋਕ ਉਨ੍ਹਾਂ ਦਿਲਚਸਪ ਥਾਵਾਂ ‘ਤੇ ਗਏ ਹੋਣਗੇ। ਆਕਲੈਂਡ ਅਤੇ ਕੋਰੋਮੰਡਲ ਦੇ ਵਿਚਕਾਰ ਕੁੱਝ ਦਿਲਚਸਪ ਸਥਾਨ ਵੀ ਹੋਣਗੇ।