ਜੋਕੋਵਿਚ ਦਾ ਇਕ ਵਰ੍ਹੇ ‘ਚ 4 ਗ੍ਰੈਂਡ ਸਲੈਮ ਜਿੱਤਣ ਦਾ ਸੁਫ਼ਨਾ ਤੋੜਿਆ; ਗ਼ੁੱਸੇ ‘ਚ ਆਪਣਾ ਰਾਕੇਟ ਤੋੜਿਆ
ਨਿਊਯਾਰਕ, 13 ਸਤੰਬਰ – ਯੂਐੱਸ (ਅਮਰੀਕੀ) ਓਪਨ ਦੇ ਫਾਈਨਲ ਵਿੱਚ ਰੂਸ ਦੇ ਦਾਨਿਲ ਮੈਦਵੇਦੇਵ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਹਰਾ ਕੇ ਯੂਐੱਸ ਓਪਨ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਉਸ ਨੇ ਹੈਰਾਨੀਜਨਕ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਸਰਬੀਆ ਦੇ ਜੋਕੋਵਿਚ (52) ਨੂੰ 6-4, 6-4, 6-4 ਨਾਲ ਹਰਾ ਕੇ ਉਸ ਦੇ ਇਕ ਵਰ੍ਹੇ ਵਿੱਚ ਚਾਰ ਗ੍ਰੈਂਡ ਸਲੈਮ ਜਿੱਤਣ ਦੇ ਸੁਫ਼ਨੇ ਨੂੰ ਤੋੜ ਦਿੱਤਾ। ਜੋਕੋਵਿਚ ਨੇ ਫਰਵਰੀ ਵਿੱਚ ਆਸਟਰੇਲਿਆਈ ਓਪਨ ਦੇ ਫਾਈਨਲ ਵਿੱਚ ਰੂਸ ਦੇ ਦੁਨੀਆ ਦੇ ਨੰਬਰ ਦੋ ਖਿਡਾਰੀ ਮੈਦਵੇਦੇਵ ਨੂੰ ਹਰਾਇਆ ਸੀ ਅਤੇ ਜੂਨ ਵਿੱਚ ਫਰੈਂਚ ਓਪਨ ਅਤੇ ਜੁਲਾਈ ਵਿੱਚ ਵਿੰਬਲਡਨ ਜਿੱਤਿਆ ਸੀ। ਮੈਚ ਹਾਰਨ ਬਾਅਦ ਜੋਕੋਵਿਚ ਨੇ ਗ਼ੁੱਸੇ ਵਿੱਚ ਆਪਣਾ ਰਾਕੇਟ ਵੀ ਤੋੜ ਦਿੱਤਾ।
Home Page ਮੈਦਵੇਦੇਵ ਨੇ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ