ਵੈਲਿੰਗਟਨ, 16 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 13 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਇੱਕ ਟਰੱਕ ਡਰਾਈਵਰ ਵੀ ਸ਼ਾਮਲ ਹੈ ਜੋ ਆਕਲੈਂਡ ਛੱਡ ਗਿਆ ਸੀ। ਜਦੋਂ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 5 ਕੇਸ ਆਏ ਹਨ ਅਤੇ ਇਨ੍ਹਾਂ ਵਿੱਚੋਂ 2 ਕੇਸ ਹਿਸਟੋਰੀਕਲ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਇੱਕ ਹੋਰ ਕੇਸ ਦੇ ਘਰੇਲੂ ਸੰਪਰਕ ਹੋਣ ਤੋਂ ਦੇ ਬਾਅਦ ਡਰਾਈਵਰ ਨੂੰ ਆਈਸੋਲੇਟ ਕਰਨ ਤੋਂ ਬਾਅਦ ਟੈੱਸਟ ਕੀਤਾ ਗਿਆ ਸੀ। ਟਰੱਕ ਡਰਾਈਵਰ ਨੇ ਹੈਮਿਲਟਨ, ਕੈਂਬਰਿਜ ਅਤੇ ਟੌਰੰਗਾ ਦੀ ਯਾਤਰਾ ਕੀਤੀ ਪਰ ਇਹ ਅਸਪਸ਼ਟ ਹੈ ਕਿ ਕੀ ਉਸ ਸਮੇਂ ਦੌਰਾਨ ਉਹ ਸੰਕਰਮਿਤ ਸੀ। ਹਾਲੇ ਲੋਕੇਸ਼ਨ ਆਫ਼ ਇੰਟਰੈਸਟ ਨਿਰਧਾਰਿਤ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਟਰੱਕ ਡਰਾਈਵਰ ਫੂਡ ਸਪਲਾਈ ਦਾ ਕੰਮ ਕਰਦਾ ਸੀ, ਸੁਪਰਮਾਰਕੀਟ ਦੀਆਂ ਅਲਮਾਰੀਆਂ ਦਾ ਭੰਡਾਰ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਪਿਕ-ਅਪਸ ਅਤੇ ਡ੍ਰੌਪ-ਆਫ਼ਸ ਸਾਰੇ ਨੋਟ ਕੀਤੇ ਜਾਣਗੇ। ਆਰਡਰਨ ਨੇ ਕਿਹਾ ਕਿ ਨਿਯਮਤ ਤੌਰ ‘ਤੇ ਸਰਹੱਦ ਪਾਰ ਕਰਨ ਵਾਲਿਆਂ ਲਈ ਹਫ਼ਤਾਵਾਰੀ ਚੱਕਰ ‘ਤੇ ਇੱਕ ਟੈੱਸਟ ਉਚਿੱਤ ਸੀ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸਾਰੇ ਨਵੇਂ ਮਾਮਲੇ ਮੌਜੂਦਾ ਮਾਮਲਿਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ 13 ਨਵੇਂ ਮਾਮਲੇ ਆਕਲੈਂਡ ਦੇ ਹੀ ਹਨ। ਇਨ੍ਹਾਂ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 996 ਤੱਕ ਹੋ ਗਈ ਹੈ। ਜਦੋਂ ਕਿ 460 ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 19 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਵੈਂਟੀਲੇਟਰ ‘ਤੇ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 3 ਨੌਰਥ ਸ਼ੋਰ ਹਸਪਤਾਲ, 10 ਮਿਡਲਮੋਰ ਹਸਪਤਾਲ ਅਤੇ 6 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 13 ਹੋਰ...