ਮੈਲਬੌਰਨ ਭੂਚਾਲ: ਵਿਕਟੋਰੀਆ, ਆਸਟਰੇਲੀਆ ‘ਚ 6.0 ਤੀਬਰਤਾ ਦਾ ਭੂਚਾਲ ਆਇਆ

ਮੈਲਬੌਰਨ, 22 ਸਤੰਬਰ – ਇੱਥੇ ਥੋੜ੍ਹੀ ਦੇਰ ਪਹਿਲਾਂ ਆਏ ਭੂਚਾਲ ਨਾਲ ਸਾਰਾ ਇਲਾਕਾ ਹਿਲਾਇਆ ਗਿਆ ਹੈ, ਇੱਥੋਂ ਦੇ ਵਸਨੀਕਾਂ ਨੇ ਜ਼ੋਰਦਾਰ ਕੰਬਣੀ ਦੀ ਖ਼ਬਰ ਸਾਂਝੀ ਕੀਤੀ, ਦਫ਼ਤਰਾਂ ਨੂੰ ਖ਼ਾਲੀ ਕੀਤੇ ਜਾਣ ਅਤੇ ਸਿਡਨੀ, ਕੈਨਬਰਾ ਅਤੇ ਤਸਮਾਨੀਆ ‘ਚ ਦੂਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਖ਼ਬਰ ਹੈ ਕਿ ਤਕਰੀਬਨ 10 ਸਕਿੰਟਾਂ ਤੱਕ ਆਏ ਜ਼ੋਰਦਾਰ ਭੂਚਾਲ ਨਾਲ ਬਿਲਡਿੰਗਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।
VicSES ਦਾ ਕਹਿਣਾ ਹੈ ਕਿ 6.0 ਤੀਬਰਤਾ ਦਾ ਭੂਚਾਲ ਜੋ ਕਿ 10 ਕਿੱਲੋਮੀਟਰ ਡੂੰਘਾ ਸੀ, ਵਿਕਟੋਰੀਆ ਦੇ ਮੈਨਸਫੀਲਡ ਦੇ ਨੇੜੇ ਭੂਚਾਲ ਲਗਭਗ 9.15 ਵਜੇ (11.15 ਵਜੇ ਨਿਊਜ਼ੀਲੈਂਡ ਸਮੇਂ ਅਨੁਸਾਰ) ਦੇ ਕੇਂਦਰ ਤੋਂ ਆਇਆ ਹੈ। ਮੈਨਸਫੀਲਡ ਵਿਕਟੋਰੀਅਨ ਐਲਪਸ ਦੀ ਫੁੱਟਹਿੱਲਸ (ਤਲਹਟੀ) ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ। ਇਹ ਸੜਕੀ ਮਾਰਗ ਦੁਆਰਾ ਮੈਲਬੌਰਨ ਤੋਂ ਲਗਭਗ 180 ਕਿੱਲੋਮੀਟਰ ਉੱਤਰ-ਪੂਰਬ ਵਿੱਚ ਹੈ।
ਇੱਕ ਦੂਜਾ ਭੂਚਾਲ, ਜਿਸ ਨੂੰ ਆਫ਼ਟਰ ਸ਼ੌਕ ਮੰਨਿਆ ਜਾਂਦਾ ਹੈ ਅਤੇ 4.0 ਦੀ ਤੀਬਰਤਾ ਦਰਜ ਕੀਤੀ ਗਈ, ਉਸੇ ਸਥਾਨ ‘ਤੇ ਆਇਆ ਹੈ। ਜੀਓ ਸਾਇੰਸ ਆਸਟਰੇਲੀਆ ਦੇ ਅਨੁਸਾਰ ਪਹਿਲਾ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 9.15 ਵਜੇ ਆਇਆ ਸੀ ਅਤੇ ਦੂਜਾ ਭੂਚਾਲ -4.0 ਤੀਬਰਤਾ ਸਵੇਰੇ 9.33 ਵਜੇ ਸੀ।