ਯੂਪੀ: ਯੋਗੀ ਵਜ਼ਾਰਤ ਵਿੱਚ 7 ਨਵੇਂ ਮੰਤਰੀ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ

ਲਖਨਊ, 26 ਸਤੰਬਰ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਹੈ। ਯੋਗੀ ਵਜ਼ਾਰਤ ਵਿੱਚ 7 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਨਵੇਂ ਮੰਤਰੀਆਂ ਵਿੱਚ ਸਾਬਕਾ ਕਾਂਗਰਸੀ ਆਗੂ ਜਿਤਿਨ ਪ੍ਰਸਾਦ ਵੀ ਸ਼ਾਮਲ ਹੈ ਜੋ ਕਿ ਬ੍ਰਾਹਮਣ ਭਾਈਚਾਰੇ ਨਾਲ ਸਬੰਧਿਤ ਹੈ। ਹੋਰਨਾਂ ਮੰਤਰੀਆਂ ਵਿੱਚ ਛੱਤਰਪਾਲ ਸਿੰਘ ਗੰਗਵਾਰ, ਪਾਲਤੁਰਾਮ (ਵਿਧਾਇਕ ਬਲਰਾਮਪੁਰ), ਸੰਗੀਤਾ ਬਲਵੰਤ ਬਿੰਦ (ਵਿਧਾਇਕ ਗਾਜ਼ੀਪੁਰ ਸਦਰ), ਸੰਜੀਵ ਕੁਮਾਰ (ਵਿਧਾਇਕ ਸੋਨਭਦਰਾ), ਦਿਨੇਸ਼ ਖਟੀਕ (ਵਿਧਾਇਕ ਹਸਤਿਨਾਪੁਰ) ਅਤੇ ਧਰਮਵੀਰ ਸਿੰਘ ਪ੍ਰਜਾਪਤੀ (ਵਿਧਾਇਕ ਆਗਰਾ ਮੰਡਲ) ਸ਼ਾਮਲ ਹਨ।