ਵੈਲਿੰਗਟਨ, 6 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 39 ਹੋਰ ਨਵੇਂ ਕੇਸ ਸਾਹਮਣੇ ਆਏ ਅਤੇ ਇਨ੍ਹਾਂ ਵਿੱਚੋਂ 30 ਕੇਸ ਆਕਲੈਂਡ ਦੇ ਹਨ ਅਤੇ 9 ਕੇਸ ਵਾਇਕਾਟੋ ਦੇ ਹਨ। ਮਿਡਲਮੋਰ ਹਸਪਤਾਲ ਵਿੱਚ 1 ਕੋਵਿਡ ਮਰੀਜ਼ ਦੀ ਮੌਤ ਹੋਈ ਹੈ, ਮਿਡਲਮੋਰ ਹਸਪਤਾਲ ਦੀ ਹੋਈ ਮੌਤ ਨਿਊਜ਼ੀਲੈਂਡ ਦੀ ਕੋਵਿਡ ਤੋਂ 28ਵੀਂ ਅਤੇ ਡੈਲਟਾ ਪ੍ਰਕੋਪ ਨਾਲ ਜੁੜੀ ਦੂਜੀ ਮੌਤ ਹੈ। ਪਿਛਲੇ ਮਹੀਨੇ ਇੱਕ 90 ਸਾਲਾ ਮਹਿਲਾ ਦੀ ਮੌਤ ਹੋਈ ਸੀ।
ਜਦੋਂ ਕਿ ਮੈਨੇਜਡ ਆਈਸੋਲੇਸ਼ਨ ਵਿੱਚ ਅੱਜ ਵੀ 2 ਕੇਸ ਆਏ ਹਨ।
ਡਾਇਰੈਕਟਰ ਆਫ਼ ਪਬਲਿਕ ਹੈਲਥ ਡਾ. ਕੈਰੋਲਿਨ ਮੈਕਲਨੇ ਨੇ ਕਿਹਾ ਕਿ ਅੱਜ ਐਲਾਨ ਕੀਤੇ ਗਏ 39 ਵਿੱਚੋਂ 1 ਕੇਸ ਅਣਲਿੰਕ ਹੈ ਅਤੇ ਜਦੋਂ ਕਿ ਕੱਲ੍ਹ ਦੇ 4 ਕੇਸ ਹਾਲੇ ਵੀ ਅਣਲਿੰਕ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 36 ਹੋਰ ਕੇਸ ਹੋ ਸਕਦੇ ਹਨ। ਕੇਸ ਕੈਂਬਰਿਜ, ਕਾਵੀਆ ਦੇ ਅਲਰਟ ਲੈਵਲ 2 ਖੇਤਰਾਂ ਵਿੱਚ ਫੈਲ ਗਏ ਹਨ।
ਅੱਜ ਦੇ ਨਵੇਂ 39 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,420 ਹੋ ਗਈ ਹੈ। ਹਸਪਤਾਲ ਵਿੱਚ 32 ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਸਖ਼ਤ ਦੇਖਭਾਲ (ICU) ਵਿੱਚ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ‘ਚ 24,714 ਟੈੱਸਟ ਕੀਤੇ ਗਏ ਹਨ। ਦੇਸ਼ ਭਰ ਵਿੱਚ ਕੱਲ੍ਹ ਕੋਵਿਡ -19 ਦੀਆਂ ਕੁੱਲ 63,624 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 17,592 ਅਤੇ ਦੂਜੀ ਖ਼ੁਰਾਕ ਵਾਲੇ 46,032 ਹਨ।
ਆਕਲੈਂਡ ਅਤੇ ਵਾਇਕਾਟੋ ਦੇ ਕੁੱਝ ਹਿੱਸੇ ਲੈਵਲ 3 ਵਿੱਚ ਹਨ ਅਤੇ ਬਾਕੀ ਦੇਸ਼ ਲੈਵਲ 2 ਵਿੱਚ ਹੈ। ਜ਼ਿਕਰਯੋਗ ਹੈ ਕਿ ਆਕਲੈਂਡ ਅਲਰਟ ਲੈਵਲ 3 ਦੇ ਲੌਕਡਾਉਨ ‘ਚ ਹੈ ਅਤੇ ਅੱਜ ਤੋਂ ਤਿੰਨ-ਭਾਗਾਂ ਦੇ ‘ਰੋਡਮੈਪ’ ਦੇ ਪੜਾਅ 1 ਵਿੱਚ ਦਾਖ਼ਲ ਹੋ ਗਿਆ ਹੈ, ਹੁਣ ਦੋ ਘਰਾਂ ਦੇ 10 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਹੈ। ਅਰਲੀ ਚਾਈਲਡ ਕੇਅਰ ਦੁਬਾਰਾ ਖੁੱਲ੍ਹਣਗੇ, ਪਰ ਇੱਕ ਬੱਬਲ ਵਿੱਚ 10 ਬੱਚਿਆਂ ਦੀ ਇੱਕ ਸੀਮਾ ਹੋਵੇਗੀ ਅਤੇ ਅਧਿਆਪਕਾਂ ਨੂੰ ਕੋਵਿਡ -19 ਦੀ ਜਾਂਚ ਕਰਨ ਦੀ ਜ਼ਰੂਰਤ ਹੋਏਗੀ। ਸ਼ਹਿਰ ਦੇ ਆਲੇ ਦੁਆਲੇ ਮਨੋਰੰਜਨ, ਜਿਵੇਂ ਕਿ ਬੀਚ ਵਿਜ਼ਟ, ਸ਼ਿਕਾਰ ‘ਤੇ ਜਾਣਾ ਦੀ ਆਗਿਆ ਹੈ। ਅੰਤਿਮ ਸਸਕਾਰ ਵਿੱਚ 10 ਲੋਕਾਂ ਦੇ ਸ਼ਾਮਿਲ ਹੋਣ ਦੀ ਆਗਿਆ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 39 ਹੋਰ...