ਵੈਲਿੰਗਟਨ, 16 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 41 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਆਕਲੈਂਡ ‘ਚ 41 ਅਤੇ ਵਾਇਕਾਟੋ ‘ਚੋਂ 1 ਕੇਸ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਬਾਰਡਰ ਤੋਂ 2 ਕੇਸ ਆਏ ਹਨ, ਜੋ ਕ੍ਰਾਈਸਟਚਰਚ ਵਿਖੇ ਹਨ ਅਤੇ 11 ਅਕਤੂਬਰ ਨੂੰ ਅਮਰੀਕਾ ਤੋਂ ਨਿਊਜ਼ੀਲੈਂਡ ਆਏ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ 41 ਕੇਸਾਂ ਵਿੱਚੋਂ 21 ਕੇਸ ਅਣਲਿੰਕ ਹਨ, 13 ਕੇਸ ਘਰੇਲੂ ਸੰਪਰਕ ਦੇ ਹਨ ਜਦੋਂ ਕਿ 20 ਲਿੰਕ ਕੇਸ ਹਨ। ਗੌਰਤਲਬ ਹੈ ਕਿ ਪਿਛਲੇ 14 ਦਿਨਾਂ ‘ਚੋਂ 124 ਅਣਲਿੰਕ ਕੇਸ ਆਏ ਹਨ। ਅੱਜ ਦੇ ਨਵੇਂ 41 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,895 ਹੋ ਗਈ ਹੈ। ਹਸਪਤਾਲ ਵਿੱਚ 31 ਮਰੀਜ਼ ਹਨ ਜਿਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚ 3 ਨੌਰਥ ਸ਼ੋਰ ਹਸਪਤਾਲ, 17 ਮਿਡਲਮੋਰ ਹਸਪਤਾਲ ਅਤੇ 11 ਆਕਲੈਂਡ ਸਿਟੀ ਵਿੱਚ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ‘ਸੁਪਰ ਸ਼ਨੀਵਾਰ’ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਹੈ, ਇਸ ਦੌਰਾਨ, ਦੇਸ਼ ਭਰ ਦੇ ਹਜ਼ਾਰਾਂ ਲੋਕ ਆਪਣੇ ਕੋਵਿਡ -19 ਟੀਕੇ ਲਗਵਾਉਣ ਲਈ ਸਵੇਰ ਤੋਂ ਹੀ ਘਰਾਂ ਤੋਂ ਬਾਹਰ ਆ ਰਹੇ ਹਨ। ਅੱਜ ਦੁਪਹਿਰ 1 ਵਜੇ ਤੱਕ 69,582 ਲੋਕਾਂ ਨੂੰ ਟੀਕੇ ਲਗਾਏ ਗਏ, ਜਿਨ੍ਹਾਂ ਵਿੱਚ 19,773 ਲੋਕਾਂ ਨੇ ਆਪਣਾ ਪਹਿਲਾ ਅਤੇ 49,809 ਲੋਕਾਂ ਨੇ ਆਪਣਾ ਦੂਜਾ ਟੀਕਾ ਲਗਵਾਇਆ ਹੈ।
ਮਾਓਰੀ ਕਮਿਊਨਿਟੀ ‘ਚੋਂ 5,443 ਲੋਕਾਂ ਨੇ ਪਹਿਲੀ ਅਤੇ 6,004 ਨੇ ਦੂਜੀ ਟੀਕਾ ਲਗਵਾਇਆ। ਜਦੋਂ ਕਿ ਪੈਸੀਫਿਕ ਲੋਕਾਂ ‘ਚੋਂ 1,979 ਨੇ ਆਪਣਾ ਪਹਿਲਾ ਅਤੇ 4,215 ਨੇ ਦੂਜੀ ਟੀਕਾ ਲਗਵਾਇਆ।
ਆਕਲੈਂਡ ਵਿੱਚ ਅੱਜ 4,490 ਆਕਲੈਂਡਰਸ ਨੂੰ ਪਹਿਲ ਅਤੇ 17,714 ਨੂੰ ਦੂਜਾ ਟੀਕਾ ਲਗਾਇਆ ਗਿਆ। ਕੱਲ੍ਹ ਦੇਸ਼ ਭਰ ‘ਚ 69,663 ਟੀਕੇ ਲਗਾਏ ਗਏ ਸਨ, ਜਿਨ੍ਹਾਂ ਵਿੱਚ 14,037 ਪਹਿਲੇ ਅਤੇ 55,626 ਦੂਜੇ ਟੀਕੇ ਲਗਾਏ ਗਏ। ਕੁੱਲ ਮਿਲਾ ਕੇ ਨਿਊਜ਼ੀਲੈਂਡ ਕੱਲ੍ਹ 6,183,988 ਡੋਜ਼ ਤੱਕ ਪਹੁੰਚ ਗਿਆ ਸੀ, ਜਿਸ ‘ਚ 3,526,668 (ਜਾਂ 84% ਯੋਗ ਜਨਸੰਖਿਆ) ਨੂੰ ਇੱਕ ਟੀਕਾ ਅਤੇ 2,657,320 (63%) ਨੂੰ ਦੂਜਾ ਟੀਕਾ ਲਗਾਇਆ ਸੀ। ਇਸ ਵਿੱਚ ਮਾਓਰੀ ਕਮਿਊਨਿਟੀ ਦੇ ਲੋਕਾਂ ਦਾ 364,556 ਪਹਿਲਾ ਟੀਕਾ ਅਤੇ 241,532 ਦੂਜਾ ਟੀਕਾ ਸ਼ਾਮਿਲ ਹੈ, ਜਦੋਂ ਕਿ ਪੈਸੀਫਿਕ ਕਮਿਊਨਿਟੀ ਦੇ ਲੋਕਾਂ ਦਾ 225,288 ਪਹਿਲਾ ਟੀਕਾ ਅਤੇ 160,074 ਦੂਜਾ ਟੀਕਾ ਸ਼ਾਮਿਲ ਹੈ। ਆਕਲੈਂਡ ‘ਚ 2,241,688 ਆਕਲੈਂਡਰਸ ਨੂੰ ਟੀਕੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਪਹਿਲਾ ਟੀਕਾ 1,260,137 (ਜਾਂ ਯੋਗ ਆਬਾਦੀ ਦਾ 88%) ਅਤੇ 981,551 (ਜਾਂ 69%) ਨੂੰ ਦੂਜਾ ਟੀਕਾ ਲੱਗਾ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਕਮਿਊਨਿਟੀ ਦੇ 41 ਹੋਰ ਨਵੇਂ ਕੇਸ, ‘ਸੁਪਰ ਸ਼ਨੀਵਾਰ’...