ਵੈਲਿੰਗਟਨ, 18 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 60 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਆਕਲੈਂਡ ‘ਚ 57 ਅਤੇ ਵਾਇਕਾਟੋ ‘ਚ 3 ਕੇਸ ਆਏ ਹਨ। ਕੈਬਨਿਟ ਅੱਜ ਸ਼ਾਮ 4 ਵਜੇ ਸੰਭਾਵਿਤ ਐਲਾਨ ਦੇ ਨਾਲ ਮੌਜੂਦਾ ਅਲਰਟ ਲੈਵਲ ਸੈਟਿੰਗਸ ਦੀ ਸਮੀਖਿਆ ਕਰੇਗਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ 60 ਕੇਸਾਂ ਵਿੱਚੋਂ 36 ਕੇਸ ਲਿੰਕ ਅਤੇ 24 ਅਣਲਿੰਕ ਕੇਸ ਹਨ। ਵਾਇਕਾਟੋ ਦੇ 3 ਕੇਸਾਂ ਵਿੱਚੋਂ 1 ਕੇਸ ਲਿੰਕ ਅਤੇ 2 ਕੇਸ ਅਣਲਿੰਕ ਹਨ। ਅੱਜ ਦੇ ਨਵੇਂ 60 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,005 ਹੋ ਗਈ ਹੈ। ਹਸਪਤਾਲ ਵਿੱਚ 30 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ।
ਦੇਸ਼ ਭਰ ‘ਚ ਕੱਲ੍ਹ 20,809 ਟੈੱਸਟ ਕੀਤੇ ਗਏ ਹਨ। ਦੇਸ਼ ਭਰ ਵਿੱਚ ਕੱਲ੍ਹ ਕੋਵਿਡ -19 ਦੀਆਂ ਕੁੱਲ 29,661 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 6,253 ਅਤੇ ਦੂਜੀ ਖ਼ੁਰਾਕ ਵਾਲੇ 23,408 ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਕਮਿਊਨਿਟੀ ਦੇ 60 ਹੋਰ ਨਵੇਂ ਕੇਸ