ਟੀ-20 ਵਰਲਡ ਕੱਪ: ਇੰਗਲੈਂਡ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ

ਦੁਬਈ, 30 ਅਕਤੂਬਰ – ਇੱਥੇ ਖੇਡੇ ਜਾ ਰਹੇ ਆਈਸੀਸੀ ਟੀ-20 ਵਰਲਡ ਕੱਪ ਦੇ ਮੈਚ ਵਿੱਚ ਇੰਗਲੈਂਡ ਨੇ ਆਸਟਰੇਲੀਆ ਨੂੰ ਇੱਕਤਰਫ਼ਾ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ ਹੈ।
ਪਹਿਲਾਂ ਖੇਡ ਦਿਆਂ ਆਸਟਰੇਲੀਆ ਦੀ ਟੀਮ 20 ਓਵਰਾਂ ਵਿੱਚ 125 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਆਸਟਰੇਲੀਆ ਵੱਲੋਂ ਕਪਤਾਨ ਐਰੋਨ ਫਿੰਚ ਨੇ 44 ਦੌੜਾਂ ਦਾ ਯੋਗਦਾਨ ਦਿੱਤਾ ਜਦੋਂ ਕਿ ਬਾਕੀ ਖਿਡਾਰੀ ਜਲਦੀ ਆਊਟ ਹੁੰਦੇ ਰਹੇ।
ਆਸਟਰੇਲੀਆ ਵੱਲੋਂ ਮਿਲੇ 126 ਦੌੜਾਂ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ਨਾਲ 11.3 ਓਵਰਾਂ ਵਿੱਚ ਹੀ ਜੇਤੂ ਟੀਚਾ ਹਾਸਲ ਕਰ ਲਿਆ। ਟੀਮ ਦੇ ਓਪਨਰ ਜੋਸ ਬਟਲਰ ਨੇ 32 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਉਸ ਨੇ ਜੇਸਨ ਰਾਏ ਨਾਲ ਮਿਲ ਕੇ ਪਹਿਲੀ ਵਿਕਟ ਲਈ 66 ਦੌੜਾਂ ਬਣਾਈਆਂ। ਇੰਗਲੈਂਡ ਦੀਆਂ ਦੌੜਾਂ ‘ਤੇ ਆਸਟਰੇਲੀਆ ਦੇ ਐਡਮ ਜੰਪਾ ਨੇ ਵਿਕਟ ਹਾਸਲ ਕਰ ਕੇ ਰੋਕ ਲਾਈ ਪਰ ਇਸ ਤੋਂ ਬਾਅਦ ਵੀ ਇੰਗਲੈਂਡ ਦੇ ਖਿਡਾਰੀ ਖੁੱਲ੍ਹ ਕੇ ਖੇਡੇ ਤੇ ਮੈਚ ਜਿੱਤ ਲਿਆ।