ਦੁਬਈ, 11 ਨਵੰਬਰ – ਟੀ-20 ਵਰਲਡ ਕੱਪ ਦੇ ਦੂਜੇ ਸੈਮੀ-ਫਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ, ਆਸਟਰੇਲੀਆ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ, ਜੋ ਇੱਕ ਦਿਨ ਪਹਿਲਾਂ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਪੁੱਜੀ ਸੀ। ਇਸ ਵਾਰ 14 ਨਵੰਬਰ ਨੂੰ ਫਾਈਨਲ ਦੌਰਾਨ ਟੀ-20 ਵਰਲਡ ਕੱਪ ਨੂੰ ਨਵਾਂ ਦਾਅਵੇਦਾਰ ਮਿਲੇਗਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਰਧਾਰਿਤ 20 ਓਵਰਾਂ ‘ਚ 4 ਵਿਕਟ ਦੇ ਨੁਕਸਾਨ ‘ਤੇ 176 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਮੁਹੰਮਦ ਰਿਆਜ਼ ਨੇ 52 ਦੌੜਾਂ, ਬਾਬਰ ਆਜ਼ਮ ਨੇ 34 ਅਤੇ ਫ਼ਖ਼ਰ ਜਮਨਾ ਨੇ 32 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਵੱਲੋਂ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 2 ਅਤੇ ਐਡਮ ਜੰਪਾ ਤੇ ਪੈਟ ਕਿਯੂਮਿਨਸ ਨੇ 1-1 ਵਿਕਟ ਲਿਆ।
ਆਸਟਰੇਲੀਆ ਟੀਮ ਨੇ ਪਾਕਿਸਤਾਨ ਵੱਲੋਂ ਮਿਲੇ 177 ਦੌੜਾਂ ਦੇ ਟੀਚੇ ਨੂੰ 19ਵੇਂ ਓਵਰਾਂ ‘ਚ 5 ਵਿਕਟ ਰਹਿੰਦੇ ਪੂਰਾ ਕਰ ਲਿਆ ਅਤੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਆਸਟਰੇਲੀਆ ਵੱਲੋਂ ਬੱਲੇਬਾਜ਼ ਡੇਵਿਡ ਵਾਰਨੇ 49, ਮੈਥਿਊ ਵਾਡੇ 41, ਮਾਰਕਸ ਸਟੋਨਿਕ ਨੇ 40 ਅਤੇ ਮਿਸ਼ੇਲ ਮਾਰਸ਼ ਨੇ 28 ਦੌੜਾਂ ਬਣਾਈਆਂ ਅਤੇ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ। ਪਾਕਿਸਤਾਨ ਵੱਲੋਂ ਸ਼ਾਦਾਬ ਖਾਨ ਨੇ 4 ਅਤੇ ਸ਼ਾਹੀਨ ਅਫਰੀਦੀ ਨੇ 1 ਵਿਕਟ ਲਿਆ।
ਟੀ-20 ਵਰਲਡ ਕੱਪ ਦਾ ਖ਼ਿਤਾਬੀ ਮੁਕਾਬਲਾ 14 ਨਵੰਬਰ ਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਾਲੇ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ।
Cricket ਟੀ-20 ਵਰਲਡ ਕੱਪ: ਆਸਟਰੇਲੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, ਨਿਊਜ਼ੀਲੈਂਡ...