ਭਾਜਪਾ ਨੇ ਪੰਜ ਸੂਬਿਆਂ ਦੀਆਂ ਚੋਣਾਂ ‘ਤੇ ਖ਼ਰਚੇ 252 ਕਰੋੜ ਰੁਪਏ

ਨਵੀਂ ਦਿੱਲੀ, 12 ਨਵੰਬਰ – ਭਾਜਪਾ ਨੇ ਅਸਾਮ, ਪੁੱਡੂਚੇਰੀ, ਤਾਮਿਲ ਨਾਡੂ, ਪੱਛਮੀ ਬੰਗਾਲ ਅਤੇ ਕੇਰਲਾ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ‘ਤੇ 252 ਕਰੋੜ ਰੁਪਏ ਖ਼ਰਚੇ ਸਨ। ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ਵਾਲੇ ਸੂਬੇ ਪੱਛਮੀ ਬੰਗਾਲ ‘ਚ ਭਾਜਪਾ ਨੇ ਪ੍ਰਚਾਰ ‘ਤੇ ਇਸ ‘ਚੋਂ 60 ਫ਼ੀਸਦੀ ਰਕਮ ਖ਼ਰਚੀ।
ਚੋਣ ਕਮਿਸ਼ਨ ਕੋਲ ਜਮਾਂ ਕਰਵਾਏ ਗਏ ਖ਼ਰਚਿਆਂ ਦੇ ਵੇਰਵੇ ਮੁਤਾਬਿਕ ਭਾਜਪਾ ਨੇ 252,02,71,751 ਰੁਪਏ ਖ਼ਰਚੇ ਜਿਸ ‘ਚੋਂ ਆਸਾਮ ਚੋਣਾਂ ‘ਤੇ 43.81 ਕਰੋੜ ਅਤੇ ਪੁੱਡੂਚੇਰੀ ‘ਚ 4.79 ਕਰੋੜ ਰੁਪਏ ਪ੍ਰਚਾਰ ‘ਤੇ ਲਾਏ ਗਏ। ਤਾਮਿਲ ਨਾਡੂ ‘ਚ ਭਾਜਪਾ ਨੂੰ ਭਾਵੇਂ 2.6 ਫ਼ੀਸਦੀ ਵੋਟਾਂ ਮਿਲੀਆਂ ਪਰ ਉਸ ਨੇ ਪ੍ਰਚਾਰ ‘ਤੇ 22.97 ਕਰੋੜ ਰੁਪਏ ਖ਼ਰਚ ਦਿੱਤੇ। ਤ੍ਰਿਣਮੂਲ ਕਾਂਗਰਸ ਖ਼ਿਲਾਫ਼ ਭਾਜਪਾ ਨੇ ਪੂਰੀ ਵਾਹ ਲਾ ਦਿੱਤੀ ਸੀ ਅਤੇ ਉਸ ਨੇ ਪ੍ਰਚਾਰ ‘ਤੇ 151 ਕਰੋੜ ਰੁਪਏ ਖ਼ਰਚੇ। ਕੇਰਲਾ ‘ਚ ਭਾਜਪਾ ਨੇ 29.24 ਕਰੋੜ ਰੁਪਏ ਖ਼ਰਚੇ।