ਰਾਸ਼ਟਰਪਤੀ ਨੇ 35 ਖਿਡਾਰੀ ਅਰਜੁਨ ਪੁਰਸਕਾਰ ਤੇ 10 ਕੋਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨੇ
ਨਵੀਂ ਦਿੱਲੀ, 16 ਨਵੰਬਰ – ਇੱਥੇ 13 ਨਵੰਬਰ ਨੂੰ ਰਾਸ਼ਟਰਪਤੀ ਭਵਨ ‘ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਟੋਕੀਓ ਉਲੰਪਿਕਸ ‘ਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਤੇ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਸਮੇਤ 12 ਖਿਡਾਰੀਆਂ ਨੂੰ ਸਰਵਉੱਚ ਖੇਡ ਸਨਮਾਨ ‘ਮੇਜਰ ਧਿਆਨ ਚੰਦ ਖੇਲ੍ਹ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸੇ ਤਰ੍ਹਾਂ 35 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਤੇ 10 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਵਾਰ ਦੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦਿੱਤੀ ਗਈ।
ਮੇਜਰ ਧਿਆਨ ਚੰਦਰ ਖੇਲ੍ਹ ਰਤਨ ਪੁਰਸਕਾਰ ਮਨਪ੍ਰੀਤ ਸਿੰਘ (ਹਾਕੀ), ਨੀਰਜ ਚੋਪੜਾ (ਅਥਲੈਟਿਕਸ), ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ), ਪੀਆਰ ਸ੍ਰੀਜੇਸ਼ (ਹਾਕੀ), ਅਵਨੀ ਲੇਖਾਰਾ (ਪੈਰਾ ਨਿਸ਼ਾਨੇਬਾਜ਼ੀ), ਸੁਮਿਤ ਅੰਟਿਲ (ਪੈਰਾ ਅਥਲੈਟਿਕਸ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਕ੍ਰਿਸ਼ਨਾ ਨਾਗਰ (ਪੈਰਾ ਬੈਡਮਿੰਟਨ), ਮਨੀਸ਼ ਨਰਵਾਲ (ਪੈਰਾ ਨਿਸ਼ਾਨੇਬਾਜ਼ੀ), ਮਿਤਾਲੀ ਰਾਜ (ਕ੍ਰਿਕਟ), ਸੁਨੀਲ ਛੇਤਰੀ (ਫੁੱਟਬਾਲ) ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਅਰਪਿੰਦਰ ਸਿੰਘ (ਅਥਲੈਟਿਕਸ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਸ਼ਿਖਰ ਧਵਨ (ਕ੍ਰਿਕਟ), ਭਵਾਨੀ ਦੇਵੀ (ਤਲਵਾਰਬਾਜ਼ੀ), ਮੋਨਿਕਾ (ਹਾਕੀ), ਵੰਦਨਾ ਕਟਾਰੀਆ (ਹਾਕੀ), ਸੰਦੀਪ ਨਰਵਾਲ (ਕਬੱਡੀ), ਦੀਪਕ ਪੂਨੀਆ (ਕੁਸ਼ਤੀ), ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਸੁਰਿੰਦਰ ਕੁਮਾਰ, ਬਿਰੇਂਦਰ ਲਾਕੜਾ, ਸੁਮਿਤ, ਗੁਰਜੰਟ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਸਿਮਰਨਜੀਤ ਸਿੰਘ (ਸਾਰੇ ਹਾਕੀ) ਸਮੇਤ 35 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ।
ਸੱਜਣ ਸਿੰਘ ਨੂੰ ਕੁਸ਼ਤੀ ‘ਚ ਦਰੋਣਾਚਾਰੀਆ ਪੁਰਸਕਾਰ
ਪ੍ਰੀਤਮ ਸ਼ਿਵਾਚ (ਹਾਕੀ) ਤੇ ਸੰਧਿਆ ਗੁਰੁੰਗ (ਮੁੱਕੇਬਾਜ਼ੀ) ਸਮੇਤ ਦਸ ਕੋਚਾਂ ਨੂੰ ਦਰੋਣਾਚਾਰੀਆਪੁਰਸਕਾਰ ਤੇ ਸੱਜਣ ਸਿੰਘ (ਕੁਸ਼ਤੀ), ਦਵਿੰਦਰ ਸਿੰਘ ਗਰਚਾ ਸਮੇਤ ਹੋਰਾਂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਧਿਆਨ ਚੰਦ ਪੁਰਸਕਾਰ ਦਿੱਤਾ ਗਿਆ ਹੈ। ਸਰਪਾਲ ਸਿੰਘ (ਹਾਕੀ) ਨੂੰ ਖੇਡਾਂ ‘ਚ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਦਰੋਣਾਚਾਰੀਆ ਪੁਰਸਕਾਰ ਦਿੱਤਾ ਗਿਆ ਹੈ।
Athletics ਮਨਪ੍ਰੀਤ ਤੇ ਨੀਰਜ ਚੋਪੜਾ ਸਣੇ 12 ਖਿਡਾਰੀਆਂ ਦਾ ‘ਖੇਲ੍ਹ ਰਤਨ’ ਪੁਰਸਕਾਰ ਨਾਲ...