ਪੈਰਿਸ, 21 ਨਵੰਬਰ – ਨਿਊਜ਼ੀਲੈਂਡ ਦੀ ਆਲ ਬਲੈਕਸ ਟੀਮ ਦੂਜੇ ਅੱਧ ਵਿੱਚ ਵਾਪਸੀ ਦੇ ਬਾਵਜੂਦ ਪੈਰਿਸ ਵਿੱਚ ਮੇਜ਼ਬਾਨ ਫਰਾਂਸ ਤੋਂ 25-50 ਦੇ ਸਕੋਰ ਨਾਲ ਹਾਰ ਗਈ। ਪੈਰਿਸ ‘ਚ ਸਾਲ ਖ਼ਤਮ ਹੋਣ ਦੇ ਨਾਲ ਅਤੇ ਲਗਾਤਾਰ ਹਾਰਨ ਦੇ ਬਾਅਦ ਪਿਛਲੇ 12 ਸਾਲਾਂ ‘ਚ ਆਲ ਬਲੈਕਸ ਦਾ ਇਹ ਸਭ ਤੋਂ ਮਾੜਾ ਸੀਜ਼ਨ ਰਿਹਾ ਹੈ।
ਆਲ ਬਲੈਕਸ 2009 ਤੋਂ ਬਾਅਦ ਪਹਿਲੀ ਵਾਰ ਇਆਨ ਫੋਸਟਰ ਦੀ ਅਗਵਾਈ ਵਾਲੀ ਪੁਰਸ਼ ਟੀਮ ਨੂੰ ਇੱਕ ਸੀਜ਼ਨ ਵਿੱਚ ਤਿੰਨ ਹਾਰਾਂ ਦਾ ਸਾਹਮਣਾ ਕਰਨਾ ਪਿਆ। ਡਬਲਿਨ ਵਿੱਚ ਨਿਰਾਸ਼ਾਜਨਕ ਹਾਰ ਤੋਂ ਇੱਕ ਹਫ਼ਤੇ ਬਾਅਦ, ਆਲ ਬਲੈਕਸ ਨੂੰ ਇੱਕ ਵਾਰ ਮੁੜ ਹਾਰ ਦਾ ਸਾਹਮਣਾ ਕਰਨਾ ਪਿਆ।
ਮੈਚ ਦੌਰਾਨ ਆਲ ਬਲੈਕਸ ਨੇ ਦੂਜੇ ਹਾਫ਼ ਵਿੱਚ ਵਾਪਸੀ ਕੀਤੀ, ਤਿੰਨ ਕੋਸ਼ਿਸ਼ਾਂ ਨਾਲ ਸਕੋਰ ਕੀਤਾ, ਪਰ ਨੁਕਸਾਨ ਪਹਿਲੇ ਸਪੈੱਲ ਵਿੱਚ ਹੋਇਆ। ਆਲ ਬਲੈਕਸ ਟੀਮ ਇਤਿਹਾਸ ਵਿੱਚ ਆਪਣੇ ਸਭ ਤੋਂ ਵੱਡੇ ਹਾਫ਼ ਟਾਈਮ ਦੇ ਫ਼ਰਕ ਵਿੱਚ ਬ੍ਰੇਕ ਤੋਂ ਪਹਿਲਾਂ 24-6 ਨਾਲ ਪਿੱਛੇ ਚੱਲ ਰਹੀ ਸੀ।
ਆਲ ਬਲੈਕਸ: ਜੋਰਡੀ ਬੈਰੇਟ, ਰੀਕੋ ਆਇਓਨ, ਅਰਡੀ ਸੇਵੀਆ ਟ੍ਰਾਈਜ਼, ਜੋਰਡੀ ਬੈਰੇਟ ਪੇਨ 2, ਕੋਨ 2
ਫਰਾਂਸ: ਪੀਟੋ ਮੌਵਾਕਾ 2, ਰੋਮੇਨ ਨਟਾਮੈਕ, ਡੈਮੀਅਨ ਪੇਨੌਡ ਟ੍ਰਾਈਜ਼, ਮੇਲਵਿਨ ਜੈਮਿਨੇਟ ਕੋਨ 4, ਪੇਨ 2
ਹਾਫ਼-ਟਾਈਮ ਸਕੋਰ:
ਫਰਾਂਸ – 24
ਆਲ ਬਲੈਕਸ – 6
Home Page ਰਗਬੀ: ਫਰਾਂਸ ਨੇ ਆਲ ਬਲੈਕਸ ਨੂੰ 50-25 ਨਾਲ ਹਰਾਇਆ, 12 ਸਾਲਾਂ ‘ਚ...