ਵੈਲਿੰਗਟਨ, 22 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 205 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਤੇ ਇੱਕ 40 ਸਾਲਾਂ ਦੇ ਵਿਅਕਤੀ ਦੀ ਹਸਪਤਾਲ ‘ਚ ਮੌਤ ਹੋਈ। ਇਸ ਮੌਤ ਨਾਲ ਦੇਸ਼ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 40 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲੇ ਵਿਅਕਤੀ ਦੀ ਉਮਰ 40 ਸਾਲਾਂ ਵਿੱਚ ਸੀ ਅਤੇ ਉਹ ਮਿਡਲਮੋਰ ਹਸਪਤਾਲ ਦਾ ਮਰੀਜ਼ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 205 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 175 ਕੇਸ, 20 ਵਾਇਕਾਟੋ ‘ਚ, 4 ਨੌਰਥਲੈਂਡ ‘ਚ, 5 ਕੇਸ ਬੇ ਆਫ਼ ਪਲੇਨਟੀ, 1 ਕੇਸ ਪਾਲਮਰਸਟਨ ਨੌਰਥ ਅਤੇ 1 ਕੇਸ ਟੌਪੋ ਵਿੱਚ ਆਇਆ ਹੈ।
ਅੱਜ ਦੇ ਨਵੇਂ 205 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 7,058 ਹੋ ਗਈ ਹੈ। ਅੱਜ ਦੇ 205 ਕੇਸਾਂ ਵਿੱਚੋਂ 102 ਦਾ ਅਜੇ ਪ੍ਰਕੋਪ ਨਾਲ ਲਿੰਕ ਹੋਣਾ ਬਾਕੀ ਹੈ, ਜਦੋਂ ਕਿ 103 ਕੇਸਾਂ ਦਾ ਪ੍ਰਕੋਪ ਨਾਲ ਲਿੰਕ ਹੈ। ਇਸ ਵੇਲੇ ਹਸਪਤਾਲ ਵਿੱਚ 85 ਮਰੀਜ਼ ਹਨ, ਜਿਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 20 ਨੌਰਥ ਸ਼ੋਰ ਹਸਪਤਾਲ, 22 ਮਿਡਲਮੋਰ ਹਸਪਤਾਲ, 38 ਆਕਲੈਂਡ ਸਿਟੀ ਹਸਪਤਾਲ ‘ਚ, 1 ਫਾਂਗਾਰੇਈ ਹਸਪਤਾਲ ਅਤੇ 4 ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 48 ਸਾਲ ਹੈ। ਮੰਤਰਾਲੇ ਨੇ ਕਿਹਾ ਕਿ ਹਸਪਤਾਲ ਵਿੱਚ 45 ਮਰੀਜ਼ਾਂ (56%) ਦਾ ਟੀਕਾ ਨਹੀਂ ਲਗਾਇਆ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ 23,153 ਟੈੱਸਟ ਕੀਤੇ ਗਏ ਹਨ। ਕੱਲ੍ਹ, 9,851 ਟੀਕੇ ਲਗਾਏ ਗਏ, ਜਿਨ੍ਹਾਂ ਵਿੱਚ 3,079 ਪਹਿਲੇ ਟੀਕੇ ਅਤੇ 6,772 ਦੂਜੇ ਟੀਕੇ ਲਗਾਏ ਗਏ। ਦੇਸ਼ ਭਰ ‘ਚ ਕੁੱਲ ਮਿਲਾ ਕੇ ਕੱਲ੍ਹ ਤੱਕ 7,351,422 ਲਗਾਏ ਗਏ ਹਨ, ਜਿਨ੍ਹਾਂ ‘ਚ ਯੋਗ ਆਬਾਦੀ ਦੇ 91% ਨੂੰ ਇੱਕ ਟੀਕਾ ਅਤੇ 82% ਨੂੰ ਦੋਵੇਂ ਟੀਕੇ ਲੱਗ ਚੁੱਕੇ ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 205 ਨਵੇਂ ਹੋਰ...