ਵੈਲਿੰਗਟਨ, 14 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 18 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ 43 ਹੋਰ ਨਵੇਂ ਕੇਸ ਬਾਰਡਰ ‘ਤੋਂ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 18 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,254 ਹੋ ਗਈ ਹੈ। ਇਨ੍ਹਾਂ 28 ਕੇਸਾਂ ਵਿੱਚੋਂ ਆਕਲੈਂਡ ‘ਚ 11 ਕੇਸ, 4 ਕੇਸ ਵਾਇਕਾਟੋ ‘ਚ, 3 ਕੇਸ ਕੈਂਟਰਬਰੀ ਅਤੇ 1 ਕੇਸ ਬੇਅ ਆਫ਼ ਪਲੈਂਟੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 34 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 8 ਕੇਸ ਆਕਲੈਂਡ ਸਿਟੀ ਹਸਪਤਾਲ, 17 ਮਿਡਲਮੋਰ ‘ਚ, 4 ਟੌਰੰਗਾ ‘ਚ ਅਤੇ 1 ਕੇਸ ਵਾਇਕਾਟੋ ਵਿੱਚ ਹੈ। 2 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 50 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 15,486 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 15,101 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 7,642 ਕੋਵਿਡ ਟੈੱਸਟ ਕੀਤੇ ਗਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ MIQ ਵਿੱਚ 1 ਦਸੰਬਰ ਤੋਂ ਹੁਣ ਤੱਕ ਕੁੱਲ 266 ਓਮੀਕਰੋਨ ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਇਸ ਬਾਰੇ ਭਵਿੱਖ ਬਾਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਓਮੀਕਰੋਨ ਹਫ਼ਤਿਆਂ ਵਿੱਚ ਇੱਥੇ ਆਪਣੇ ਪੈਰ ਪਸਾਰ ਸਕਦਾ ਹੈ। ਞ
ਮੰਤਰਾਲੇ ਨੇ ਕਿਹਾ ਕਿ ਦਸੰਬਰ ਤੋਂ ਲੈ ਕੇ ਹੁਣ ਤੱਕ 18,000 ਤੋਂ ਵੱਧ ਲੋਕ ਆ ਚੁੱਕੇ ਹਨ ਅਤੇ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਸੁਵਿਧਾਵਾਂ ਰਾਹੀਂ ਕਾਰਵਾਈ ਕੀਤੀ ਗਈ ਹੈ।
Home Page ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 18 ਨਵੇਂ ਕੇਸ, ਜਦੋਂ...