ਡੀਜੀਸੀਏ ਨੇ 28 ਫਰਵਰੀ ਤੱਕ ਇੰਟਰਨੈਸ਼ਨਲ ਯਾਤਰੀ ਉਡਾਣਾਂ ‘ਤੇ ਪਾਬੰਦੀ ਵਧਾਈ

ਨਵੀਂ ਦਿੱਲੀ, 19 ਜਨਵਰੀ – ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਨਿਯਮਤ ਇੰਟਰਨੈਸ਼ਨਲ ਯਾਤਰੀ ਉਡਾਣਾਂ ਦੀ ਮੁਅੱਤਲੀ ਨੂੰ 28 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਭਾਰਤ ਵਿੱਚ 23 ਮਾਰਚ 2020 ਤੋਂ ਨਿਯਮਤ ਇੰਟਰਨੈਸ਼ਨਲ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਹਾਲਾਂਕਿ ਜੁਲਾਈ 2020 ਤੋਂ ਭਾਰਤ ਅਤੇ 40 ਦੇਸ਼ਾਂ ਵਿਚਕਾਰ ਵਿਸ਼ੇਸ਼ ਯਾਤਰੀ ਉਡਾਣਾਂ ਜਾਰੀ ਹਨ।