ਵੈਲਿੰਗਟਨ, 21 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 23 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਬਾਰਡਰ ਤੋਂ 44 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਆਕਲੈਂਡ ਵਿੱਚ ਇੱਕ ਨਵੇਂ ਸੰਭਾਵਿਤ ਓਮੀਕਰੋਨ ਕੇਸ ਦੀ ਰਿਪੋਰਟ ਕੀਤੀ ਹੈ। ਮੰਤਰਾਲੇ ਨੇ ਅੱਜ ਦੁਪਹਿਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ, “ਉਹ ਵਿਅਕਤੀ ਆਕਲੈਂਡ ਹਵਾਈ ਅੱਡੇ ‘ਤੇ ਕੰਮ ਕਰਦਾ ਹੈ ਅਤੇ ਉਹ ਪਹਿਲਾਂ ਰਿਪੋਰਟ ਕੀਤੇ ਗਏ ਆਕਲੈਂਡ ਓਮੀਕਰੋਨ ਕੇਸਾਂ ਨਾਲ ਨਹੀਂ ਜੁੜਿਆ ਹੋਇਆ ਹੈ”। ਇਸ ਕਰਮਚਾਰੀ ਦੀ ਲਾਗ ਦਾ ਪਤਾ 18 ਜਨਵਰੀ ਨੂੰ ਕੀਤੇ ਗਏ ਇੱਕ ਰੁਟੀਨ ਨਿਗਰਾਨੀ ਟੈੱਸਟ ਦੌਰਾਨ ਲੱਗਿਆ ਅਤੇ ਕੱਲ੍ਹ ਇੱਕ ਪਾਜ਼ੇਟਿਵ ਨਤੀਜਾ ਆਇਆ ਹੈ।
ਮੰਤਰਾਲੇ ਨੇ ਕਿਹਾ ਕਿ ਇਸ ਦੇ ਵੇਰੀਐਂਟ ਨੂੰ ਨਿਰਧਾਰਿਤ ਕਰਨ ਲਈ ਪੂਰੀ ਜੀਨੋਮ ਸੀਕਵੈਂਸਿੰਗ ਚੱਲ ਰਹੀ ਹੈ, ਪਰ ਕੇਸ ਨੂੰ ਓਮੀਕਰੋਨ ਕੇਸ ਮੰਨਿਆ ਜਾਵੇਗਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 23 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,423 ਹੋ ਗਈ ਹੈ। ਇਨ੍ਹਾਂ 39 ਕੇਸਾਂ ਵਿੱਚੋਂ ਆਕਲੈਂਡ ‘ਚ 11 ਕੇਸ, 8 ਕੇਸ ਲੇਕਸ ‘ਚ, 2 ਕੇਸ ਹਾਕਸ ਬੇਅ ‘ਚ ਅਤੇ 1 ਕੇਸ ਨੈਲਸਨ ‘ਚ ਹੈ। ਵਾਇਰਸ ਨਾਲ ਹਸਪਤਾਲ ਵਿੱਚ 18 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 7 ਕੇਸ ਆਕਲੈਂਡ ਸਿਟੀ ਹਸਪਤਾਲ ਅਤੇ 7 ਮਿਡਲਮੋਰ ਵਿੱਚ ਹੈ। 2 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 55 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 13,155 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 13,507 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 6,155 ਕੋਵਿਡ ਟੈੱਸਟ ਕੀਤੇ ਗਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੱਲ੍ਹ 5 ਤੋਂ 11 ਸਾਲ ਉਮਰ ਦੇ ਕੁੱਲ 11,762 ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਹੈ, ਜਿਸ ਨਾਲ ਹੁਣ ਦੇਸ਼ ਭਰ ਵਿੱਚ ਪਹਿਲੀ ਖ਼ੁਰਾਕ ਲੈਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ 51,639 ਹੋ ਗਈ ਹੈ। ਕੱਲ੍ਹ 37,967 ਬੂਸਟਰ ਡੋਜ਼ ਦਿੱਤੀਆਂ ਗਈਆਂ, ਜਿਸ ਨਾਲ ਦੇਸ਼ ਭਰ ਵਿੱਚ ਹੁਣ 903,464 ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ ਜੋ ਦੇਸ਼ ਦੀ ਯੋਗ ਅਬਾਦੀ ਦਾ 54% ਹਿੱਸਾ ਬਣਦਾ ਹੈ।
ਨੈਲਸਨ ‘ਚ 9 ਨਵੇਂ ਕੇਸ
ਇਸ ਦੌਰਾਨ ਅੱਜ ਨੈਲਸਨ ਵਿੱਚ ਕੋਵਿਡ ਦੇ 9 ਨਵੇਂ ਕੇਸ ਹਨ, ਇਹ ਸਾਰੇ ਇੱਕੋ ਪਰਿਵਾਰ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲੇ ਮੋਟੂਏਕਾ ਦੇ ਹਨ। ਜਨਤਕ ਸਿਹਤ ਅਧਿਕਾਰੀ ਲਾਗ ਦੇ ਸੰਭਾਵੀ ਸਰੋਤ ਵਜੋਂ ਆਕਲੈਂਡ ਦੇ ਇੱਕ ਹਾਲ ਹੀ ਦੇ ਯਾਤਰੀ ਦੀ ਜਾਂਚ ਕਰ ਰਹੇ ਹਨ। ਨੈਲਸਨ ਮਾਰਲਬਰੋ ਹੈਲਥ ਅਜੇ ਵੀ ਇਹ ਪੁਸ਼ਟੀ ਕਰਨ ਲਈ ਟੈੱਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ ਕਿ ਕੀ ਨਵੇਂ ਕੇਸਾਂ ਵਿੱਚ ਓਮੀਕਰੋਨ ਰੂਪ ਹੈ। ਸਿਹਤ ਮੰਤਰਾਲੇ ਤੋਂ ਅੱਜ ਦੇ ਕੋਵਿਡ ਅੱਪਡੇਟ ਵਿੱਚ ਸਿਰਫ਼ ਇੱਕ ਨੈਲਸਨ ਕੇਸ ਦਾ ਮਾਮਲਾ ਸਾਹਮਣੇ ਆਇਆ ਹੈ।
ਵਾਪਸ ਆਉਣ ਵਾਲਿਆਂ ਲਈ ਆਈਸੋਲੇਸ਼ਨ ਦਾ ਸਮਾਂ ਵਧਾਇਆ ਗਿਆ
ਆਈਸੋਲੇਸ਼ਨ ਲੋੜਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਦੀ ਵਧੀ ਹੋਈ ਛੂਤ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ, ਵਾਪਸ ਆਉਣ ਵਾਲਿਆਂ ਨੂੰ ਹੁਣ 10 ਦਿਨਾਂ ਦੀ ਬਜਾਏ 14 ਦਿਨਾਂ ਲਈ ਆਈਸੋਲੇਟ ਰੱਖਣਾ ਹੋਵੇਗਾ। ਕੇਸਾਂ ਅਤੇ ਨਜ਼ਦੀਕੀ ਸੰਪਰਕਾਂ ਲਈ ਆਈਸੋਲੇਸ਼ਨ ਪੀਰੀਅਡ ਸਮੀਖਿਆ ਅਧੀਨ ਹੈ ਅਤੇ ਓਮੀਕਰੋਨ ਕਮਿਊਨਿਟੀ ‘ਚ ਫੈਲਣ ਦੇ ਜਵਾਬ ਦੇ ਹਿੱਸੇ ਵਜੋਂ ਬਦਲਣ ਦੀ ਯੋਜਨਾ ਬਣਾਈ ਗਈ ਹ
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਆਕਲੈਂਡ ਏਅਰਪੋਰਟ ਦੇ ਦੂਜੇ ਕਰਮਚਾਰੀ ਦਾ ਟੈੱਸਟ ਪਾਜ਼ੇਟਿਵ’...