ਵੈਲਿੰਗਟਨ, 23 ਜਨਵਰੀ – ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਅੱਜ ਕਿਹਾ ਕਿ ਜੇ ਕਾਰੋਬਾਰ ਜਨਤਕ ਸਿਹਤ ਉਪਾਵਾਂ ਦੀ ਪਾਲਣਾ ਕਰਦੇ ਹਨ ਤਾਂ ਉਹ ਕਾਰੋਬਾਰ ਲਈ ਖੁੱਲ੍ਹੇ ਰਹਿ ਸਕਦੇ ਹਨ ਅਤੇ ਜਿਸ ਨਾਲ ਆਰਥਿਕਤਾ ਮਜ਼ਬੂਤੀ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ, “ਰੈੱਡ ਲੈਵਲ ‘ਤੇ, ਇਹ ਲੌਕਡਾਉਨ ਨਹੀਂ ਹੈ”। ਇਸ ਲਈ ਇਸ ਵਾਰ ਕਾਰੋਬਾਰਾਂ ਨੂੰ ਕੋਈ ਨਵੀਂ ਸਪੋਰਟ ਨਹੀਂ ਦਿੱਤੀ ਜਾ ਰਹੀ। ਸਰਕਾਰ ਵੱਲੋਂ ਕੋਈ ਨਵੀਂ ਸਪੋਰਟ ਨਾ ਐਲਾਨੇ ਜਾਣ ਦੇ ਫ਼ੈਸਲੇ ‘ਤੇ ਬਿਜ਼ਨਸ ਕਾਰੋਬਾਰੀਆਂ ਨੇ
ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ “ਸਾਡਾ ਸ਼ੁਰੂਆਤੀ ਫੋਕਸ ਉਨ੍ਹਾਂ ਕਰਮਚਾਰੀਆਂ ਦੀ ਸਹਾਇਤਾ ‘ਤੇ ਹੈ ਜੋ ਕੰਮ ਕਰਨ ਦੇ ਯੋਗ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਸੈਲਫ਼-ਆਈਸੋਲੇਟ ਕਰਨਾ ਪੈਂਦਾ ਹੈ”। ਕੰਮ ਤੋਂ ਥੋੜ੍ਹੇ ਸਮੇਂ ਦੀ ਗ਼ੈਰ-ਹਾਜ਼ਰੀ ਅਦਾਇਗੀ $ 359 ਪ੍ਰਤੀ ਕਰਮਚਾਰੀ ਹੈ।
ਉਪ ਪ੍ਰਧਾਨ ਮੰਤਰੀ ਰੌਬਰਟਸਨ ਨੇ ਕਿਹਾ ਕਿ ਹੋਰ ਕਾਰੋਬਾਰੀ ਸਹਾਇਤਾ ਪੈਕੇਜ ਉਪਲਬਧ ਹਨ ਅਤੇ ਹੋਰ ਵੇਰਵੇ ਸਮਾਜਿਕ ਵਿਕਾਸ ਮੰਤਰਾਲੇ (ਮਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ) ਦੀ ਵੈੱਬਸਾਈਟ ‘ਤੇ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ ਓਮੀਕਰੋਨ ਦੀ ਚਾਲ ਸਰਕਾਰ ਦੇ ਫ਼ੈਸਲੇ ਦੀ ਮਦਦ ਕਰੇਗੀ, ਜੇਕਰ ਰੁਜ਼ਗਾਰ ਦੇ ਹੋਰ ਸਾਧਨਾਂ ਦੀ ਲੋੜ ਹੁੰਦੀ ਹੈ ਤਾਂ। ਰੌਬਰਟਸਨ ਨੇ ਕਿਹਾ ਕਿ ਉਹ ਇਹ ਦੇਖ ਰਹੇ ਹਨ ਕਿ ਕੀ ਇਹ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਸਹਾਇਤਾ ਦੀ ਪੇਸ਼ਕਸ਼ ਕਰਨਾ ਉਚਿੱਤ ਹੈ ਜੋ ਟੀਕਾਕਰਣ ਨਹੀਂ ਕਰਵਾਉਣਾ ਚਾਹੁੰਦੇ ਸਨ।
ਪੈਨਿਕ ਬਾਇੰਗ (ਖ਼ਰੀਦ ਦੀ ਘਬਰਾਹਟ)
ਓਮੀਕਰੋਨ ਦੇ ਕਰਕੇ ਅੱਜ ਰਾਤੀ 11.59 ਵਜੇ ਤੋਂ ਪੂਰੇ ਦੇਸ਼ ਦੇ ਰੈੱਡ ਲਾਈਟ ਸੈਟਿੰਗ ਵਿੱਚ ਜਾਣ ਨੂੰ ਵੇਖਦੇ ਹੋਏ ਦੇਸ਼ ਭਰ ਵਿੱਚ ਸੁਪਰ ਮਾਰਕੀਟਾਂ ‘ਤੇ ਲੰਬੀਆਂ ਲਾਈਨਾਂ ਪਹਿਲਾਂ ਹੀ ਵੇਖੀਆਂ ਜਾ ਚੁੱਕੀਆਂ ਹਨ। ਦੇਸ਼ ਦੀ ਜਨਤਾ ਜ਼ਰੂਰੀ ਸਮਾਨ ਦੀ ਖ਼ਰੀਦਦਾਰੀ ਨੂੰ ਲੈ ਕੇ ਘਬਰਾਹਟ ਵਿੱਚ ਨਜ਼ਰ ਆ ਰਹੀ ਹੈ।
ਰੌਬਰਟਸਨ ਨੇ ਕਿਹਾ ਕਿ ਸਰਕਾਰ ਸੁਪਰ ਮਾਰਕੀਟ ਦੀਆਂ ਅਲਮਾਰੀਆਂ ਨੂੰ ਖ਼ਾਲੀ ਹੋਣ ਤੋਂ ਬਚਾਉਣ ਲਈ ਬਹੁਤ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ, “ਇੱਥੇ ਘਬਰਾ ਕੇ ਖ਼ਰੀਦਦਾਰੀ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਰੌਬਰਟਸਨ ਨੇ ਕਿਹਾ ਅਸੀਂ ਲੋਕਾਂ ਨੂੰ ਇਹ ਸੋਚਣ ਲਈ ਕਹਿ ਰਹੇ ਹਾਂ ਕਿ ਜੇ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਉਨ੍ਹਾਂ ਨੂੰ ਕਿਹੜੇ ਸਟਾਕਾਂ ਦੀ ਜ਼ਰੂਰਤ ਹੈ ਪਰ ਇਸ ਦੇ ਲਈ ਕਾਫ਼ੀ ਸਮਾਂ ਹੈ”। ਉਨ੍ਹਾਂ ਕਿਹਾ ਇਸ ਬਾਰੇ ਯੋਜਨਾ ਬਣਾਉਣਾ ਅਤੇ ਤਿਆਰੀ ਕਰਨਾ ਚੰਗੀ ਗੱਲ ਹੈ ਪਰ ਟਾਇਲਟ ਪੇਪਰ ਦੀਆਂ ਤਿੰਨ ਟਰਾਲੀਆਂ ਲੋਡ ਕਰਨਾ ਨਹੀਂ ਹੈ।
Home Page ਕੋਵਿਡ -19 ਓਮੀਕਰੋਨ: ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਵੱਲੋਂ ਰੈੱਡ ਲੈਵਲ ‘ਤੇ...