ਕੋਵਿਡ -19 ਓਮੀਕਰੋਨ ਆਊਟਬ੍ਰੇਕ: ਅੱਜ ਕਮਿਊਨਿਟੀ ‘ਚ 23 ਹੋਰ ਨਵੇਂ ਕੇਸ, ਜਿਸ ਵਿੱਚੋਂ 15 ਓਮੀਕਰੋਨ ਕੇਸ

ਵੈਲਿੰਗਟਨ, 26 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 23 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਓਮੀਕਰੋਨ ਦੇ 10 ਹੋਰ ਨਵੇਂ ਮਾਮਲਿਆਂ ਨਾਲ ਵਾਧਾ ਹੋਇਆ ਹੈ, ਜਿਸ ਨਾਲ ਦੇਸ਼ ਵਿੱਚ ਓਮੀਕਰੋਨ ਕਲੱਸਟਰ ਦੀ ਗਿਣਤੀ ਵੱਧ ਕੇ ਹੁਣ 56 ਹੋ ਗਈ ਹੈ। ਅੱਜ ਬਾਰਡਰ ਤੋਂ 36 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕਮਿਊਨਿਟੀ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 56 ਹੋ ਗਈ ਹੈ, ਅੱਜ ਵੇਰੀਐਂਟ ਦੇ 15 ਨਵੇਂ ਸੰਕਰਮਣ ਦੀ ਰਿਪੋਰਟ ਕੀਤੀ ਗਈ ਹੈ। ਸਿਹਤ ਮੰਤਰਾਲੇ ਨੇ ਐਲਾਨ ਕੀਤੀ ਕਿ ਅੱਜ ਕੋਵਿਡ -19 ਦੇ 23 ਨਵੇਂ ਕਮਿਊਨਿਟੀ ਕੇਸ ਹਨ ਅਤੇ 6 ਲੋਕ ਵਾਇਰਸ ਨਾਲ ਹਸਪਤਾਲ ਵਿੱਚ ਹਨ। ਉਨ੍ਹਾਂ 23 ਨਵੇਂ ਮਾਮਲਿਆਂ ਵਿੱਚੋਂ 15 ਓਮੀਕਰੋਨ ਹਨ, ਜਿਸ ਨਾਲ ਕੁੱਲ ਕਲੱਸਟਰ 56 ਦਾ ਹੋ ਗਿਆ ਹੈ।
ਮੰਤਰਾਲੇ ਨੇ ਕਿਹਾ ਕਿ ਉਨ੍ਹਾਂ 56 ਕਮਿਊਨਿਟੀ ਕੇਸਾਂ ਦੀ ਪੂਰੀ ਜੀਨੋਮ ਸੀਕਵੈਂਸਿੰਗ ਰਾਹੀਂ ਓਮੀਕਰੋਨ ਕੇਸ ਵਜੋਂ ਪੁਸ਼ਟੀ ਕੀਤੀ ਗਈ ਹੈ, ਜਾਂ ਇੱਕ ਸ਼ੱਕੀ ਓਮੀਕਰੋਨ ਕੇਸ ਹਨ ਕਿਉਂਕਿ ਉਨ੍ਹਾਂ ਕੋਲ ਇੱਕ ਪੁਸ਼ਟੀ ਕੀਤੇ ਓਮੀਕਰੋਨ ਕੇਸ ਨਾਲ ਪਛਾਣਿਆ ਲਿੰਕ ਹੈ। ਇਸ ਵਿੱਚ 15 ਅਤੇ 16 ਜਨਵਰੀ ਦੇ ਹਫ਼ਤੇ ਦੇ ਅੰਤ ਵਿੱਚ ਆਕਲੈਂਡ ਵਿੱਚ ਇੱਕ ਪਰਿਵਾਰਕ ਸਮਾਗਮ ਅਤੇ ਹੋਰ ਸੰਬੰਧਿਤ ਘਟਨਾਵਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ 44 ਕੇਸ ਸ਼ਾਮਲ ਹਨ। ਅੱਜ ਓਮੀਕਰੋਨ ਦੇ15 ਮਾਮਲੇ ਆਕਲੈਂਡ, ਤਾਰਾਨਾਕੀ ਅਤੇ ਨੈਲਸਨ ਮਾਰਲਬਰੋ ਵਿੱਚ ਸਾਹਮਣੇ ਆਏ ਹਨ।
ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਪੁਸ਼ਟੀ ਕੀਤੇ ਜਾਂ ਸ਼ੱਕੀ ਓਮੀਕਰੋਨ ਨਾਲ ਰਿਪੋਰਟ ਕੀਤੇ ਗਏ 3 ਬਾਰਡਰ ਕਰਮਚਾਰੀਆਂ ਨਾਲ ਜੁੜੇ ਕੁੱਲ 12 ਮਾਮਲੇ ਹਨ ਅਤੇ 6 ਮਾਮਲਿਆਂ ਦਾ ਵਾਧਾ ਹੋਇਆ ਹੈ।