ਆਮਦਨ ਕਰ ਦਰਾਂ ਤੇ ਸਲੈਬਾਂ ‘ਚ ਕੋਈ ਬਦਲਾਅ ਨਹੀਂ
ਨਵੀਂ ਦਿੱਲੀ, 1 ਫਰਵਰੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤ ਸਾਲ 2022-23 ਦਾ ਬਜਟ ਪੇਸ਼ ਕੀਤਾ। ਸਰਕਾਰ ਨੇ ਰਾਜ ਸਰਕਾਰਾਂ ਵੱਲੋਂ ਕਰਮਚਾਰੀਆਂ ਲਈ ਐੱਨਪੀਐੱਸ ਵਿੱਚ ਯੋਗਦਾਨ ‘ਤੇ ਟੈਕਸ ਕਟੌਤੀ 10 ਫ਼ੀਸਦੀ ਤੋਂ ਵਧਾ ਕੇ 14 ਫ਼ੀਸਦੀ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2022-23 ਦੇ ਆਪਣੇ ਬਜਟ ਵਿੱਚ ਆਮਦਨ ਟੈਕਸ ਦਰਾਂ ਅਤੇ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਜੇਕਰ ਇਨਕਮ ਟੈਕਸ ਰਿਟਰਨ ਵਿੱਚ ਕੋਈ ਗੜਬੜ ਹੈ ਤਾਂ ਇਸ ਨੂੰ 2 ਸਾਲਾਂ ਤੱਕ ਠੀਕ ਕਰ ਦੀ ਤਜਵੀਜ਼ ਵੀ ਦਿੱਤੀ ਹੈ।
ਬਜਟ ਦੇ ਕੁੱਝ ਮੁੱਖ ਹਿੱਸੇ:
* ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸ਼ੁਰੂ ਕੀਤੇ ਜਾਣਗੇ।
* ਗੰਗਾ ਦੇ ਨਾਲ-ਨਾਲ 5 ਕਿੱਲੋਮੀਟਰ ਦੇ ਘੇਰੇ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
* ਹਾਈਵੇ ਦੇ ਵਿਸਥਾਰ ‘ਤੇ 20 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
* ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀਪੀਪੀ ਮੋਡ ਵਿੱਚ ਸਕੀਮ ਸ਼ੁਰੂ ਕੀਤੀ ਜਾਵੇਗੀ।
* ਹੁਣ ਹਰ ਤਰ੍ਹਾਂ ਦੇ ਪੂੰਜੀ ਲਾਭ ‘ਤੇ ਫ਼ੀਸਦ ਟੈਕਸ
* ਸਹਿਕਾਰੀ ਅਦਾਰਿਆਂ ਦੇ ਟੈਕਸ ਘਟਾ ਕੇ 15 ਫ਼ੀਸਦੀ ਕਰ ਦਿੱਤੇ।
* 1.5 ਲੱਖ ਡਾਕਘਰਾਂ ਵਿੱਚ ਕੋਰ ਬੈਂਕਿੰਗ ਸੇਵਾਵਾਂ ਉਪਲਬਧ ਹੋਣਗੀਆਂ
* ਭਵਿੱਖ ਦੀ ਤਕਨੀਕ ਅਤੇ ਚਿਪਸ ਦੀ ਵਰਤੋਂ ਕਰਕੇ ਬਣੇ ਈ-ਪਾਸਪੋਰਟ ਜਾਰੀ ਕੀਤੇ ਜਾਣਗੇ।
* ਜ਼ਮੀਨ ਲਈ ‘ਵਨ ਨੇਸ਼ਨ, ਵਨ ਰਜਿਸਟ੍ਰੇਸ਼ਨ’ ਹੋਵੇਗੀ।
* ਤਿੰਨ ਸਾਲਾਂ ਵਿੱਚ ਸ਼ੁਰੂ ਹੋਣਗੀਆਂ 400 ‘ਵੰਦੇ ਭਾਰਤ’ ਟਰੇਨਾਂ।
* 80 ਲੱਖ ਨਵੇਂ ਸਸਤੇ ਘਰ ਦਿੱਤੇ ਜਾਣਗੇ।
* ਡਰੋਨ ਤਕਨਾਲੋਜੀ ‘ਤੇ ਸਟਾਰਟ-ਅੱਪਸ ਲਈ ‘ਡਰੋਨ ਸ਼ਕਤੀ’ ਪ੍ਰੋਗਰਾਮ।
* 3.8 ਕਰੋੜ ਘਰਾਂ ਵਿੱਚ ਨਲਕੇ ਦੇ ਪਾਣੀ ਲਈ 60,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
Business ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਵਿੱਤ ਸਾਲ 2022-23...