ਵੈਲਿੰਗਟਨ, 13 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 810 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਰੋਜ਼ਾਨਾ 24 ਘੰਟਿਆਂ ਵਿੱਚ ਕੱਲ੍ਹ ਸਭ ਤੋਂ ਜ਼ਿਆਦਾ 454 ਕੇਸ ਆਏ ਸਨ। ਅੱਜ ਦੇ ਕੇਸ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਰਿਕਾਰਡ ਤੋੜ ਕੇਸ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਵਿੱਚ ਹਾਲੇ ਹੋਰ ਉਤਰਾਅ-ਚੜ੍ਹਾਅ ਆਵੇਗਾ, ਪਰ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਵਾਧਾ ਜਾਰੀ ਰਹਿ ਸਕਦਾ ਹੈ। ਅੱਜ ਬਾਰਡਰ ਤੋਂ 25 ਨਵੇਂ ਕੇਸ ਹੋਰ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 810 ਕੇਸਾਂ ਵਿੱਚੋਂ ਆਕਲੈਂਡ ‘ਚ 623 ਕੇਸ, 81 ਕੇਸ ਵਾਇਕਾਟੋ ‘ਚ, 13 ਕੇਸ ਨੌਰਥਲੈਂਡ ‘ਚ, 11 ਕੇਸ ਬੇਅ ਆਫ਼ ਪਲੇਨਟੀ ‘ਚ, 11 ਕੇਸ ਲੇਕਸ ‘ਚ, 8 ਕੇਸ ਹਾਕਸ ਬੇਅ ‘ਚ, 15 ਕੇਸ ਵੈਲਿੰਗਟਨ ‘ਚ, 10 ਕੇਸ ਹੱਟ ਵੈਲੀ ‘ਚ, 14 ਕੇਸ ਸਾਊਥਰਨ, 6 ਕੇਸ ਵੰਗਾਨੁਈ ‘ਚ, 3 ਕੇਸ ਮਿਡ ਸੈਂਟਰਲ ‘ਚ, 3 ਕੇਸ ਟਾਇਰਾਵਿਟੀ ‘ਚ, 3 ਕੇਸ ਕੈਂਟਰਬਰੀ ‘ਚ, 2 ਕੇਸ ਨੈਲਸਨ ਮਾਰਲਬਰੋ ‘ਚ, 2 ਕੇਸ ਸਾਊਥ ਕੈਂਟਰਬਰੀ ‘ਚ, 2 ਕੇਸ ਵੈਰਾਰਾਪਾ ‘ਚ ਅਤੇ 5 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 32 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 15 ਕੇਸ ਆਕਲੈਂਡ ਸਿਟੀ ਹਸਪਤਾਲ, 8 ਮਿਡਲਮੋਰ, 1 ਫੰਗਾਰੇਈ, 1 ਰੋਟੋਰੂਆ, 1 ਵੈਲਿੰਗਟਨ, 1 ਟੌਰੰਗਾ ਅਤੇ 1 ਕ੍ਰਾਈਸਟਚਰਚ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 62 ਸਾਲ ਹੈ। ਕੱਲ੍ਹ ਦੇਸ਼ ਭਰ ਵਿੱਚ 22,196 ਟੈੱਸਟ ਕੀਤੇ ਗਏ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 810 ਨਵੇਂ ਕੇਸ ਸਾਹਮਣੇ ਆਏ,...