ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਵੀ ਰਿਕਾਰਡ ਤੋੜ 1,901 ਨਵੇਂ ਕੇਸ, ਓਮੀਕਰੋਨ ਦੇ ਕਮਿਊਨਿਟੀ ਕੇਸਾਂ ਦਾ ਵਾਧਾ ਜਾਰੀ

ਵੈਲਿੰਗਟਨ, 19 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 1901 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ, ਦੇਸ਼ ‘ਚ ਓਮੀਕਰੋਨ ਦੇ ਕਮਿਊਨਿਟੀ ਕੇਸਾਂ ਦਾ ਵਾਧਾ ਜਾਰੀ ਹੈ। ਹੈ। ਆਕਲੈਂਡ ਵਿੱਚ ਅੱਜ ਵੀ ਰਿਕਾਰਡ 1,240 ਕੇਸ ਆਏ ਹਨ। ਬਾਰਡਰ ਤੋਂ ਅੱਜ 14 ਨਵੇਂ ਕੇਸ ਆਏ ਹਨ, ਜਿਸ ਵਿੱਚ 5 ਕੇਸ ਹਿਸਟੋਰੀਕਲ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 1901 ਕੇਸਾਂ ਵਿੱਚੋਂ ਆਕਲੈਂਡ ‘ਚ 1,240 ਕੇਸ, 249 ਕੇਸ ਵਾਇਕਾਟੋ ‘ਚ, 33 ਕੇਸ ਨੌਰਥਲੈਂਡ ‘ਚ, 66 ਕੇਸ ਬੇਅ ਆਫ਼ ਪਲੇਨਟੀ ‘ਚ, 11 ਕੇਸ ਲੇਕਸ ‘ਚ, 38 ਕੇਸ ਕੈਪੀਟਲ ਐਂਡ ਕੋਸਟ ‘ਚ, 22 ਕੇਸ ਹਾਕਸ ਬੇਅ ‘ਚ, 31 ਕੇਸ ਹੱਟ ਵੈਲੀ ‘ਚ, 65 ਕੇਸ ਸਾਊਥਰਨ, 12 ਕੇਸ ਮਿਡ ਸੈਂਟਰਲ ‘ਚ, 12 ਕੇਸ ਟਾਇਰਾਵਿਟੀ ‘ਚ, 40 ਕੇਸ ਕੈਂਟਰਬਰੀ ‘ਚ, 40 ਕੇਸ ਨੈਲਸਨ ਮਾਰਲਬਰੋ ‘ਚ, 2 ਕੇਸ ਸਾਊਥ ਕੈਂਟਰਬਰੀ ‘ਚ, 17 ਕੇਸ ਵੈਰਾਰਾਪਾ ‘ਚ, 10 ਕੇਸ ਫਾਂਗਾਨੁਈ ‘ਚ, 1 ਕੇਸ ਵੈਸਟ ਕੋਸਟ ‘ਚ ਅਤੇ 10 ਕੇਸ ਤਾਰਾਨਾਕੀ ਵਿੱਚ ਹੈ। ਜਦੋਂ ਕਿ 2 ਕੇਸ ਅਣਪਛਾਤੇ ਹਨ।
ਵਾਇਰਸ ਨਾਲ ਹਸਪਤਾਲ ਵਿੱਚ 76 ਲੋਕ ਹਨ। ਜਿਨ੍ਹਾਂ ਵਿੱਚੋਂ 7 ਕੇਸ ਨੌਰਥ ਸ਼ੋਰ, 36 ਕੇਸ ਆਕਲੈਂਡ ਸਿਟੀ ਹਸਪਤਾਲ, 25 ਮਿਡਲਮੋਰ, 2 ਵਾਇਕਾਟੋ, 3 ਟੌਰੰਗਾ, 1 ਰੋਟੋਰੂਆ, 1 ਨੌਰਥਲੈਂਡ ਅਤੇ 1 ਟਾਇਰਾਵਿਟੀ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 59 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 30,642 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 7.5 ਮਿਲੀਅਨ ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 12,092 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 28,360 ਕੇਸ ਹੋ ਚੁੱਕੇ ਹਨ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਓਮੀਕਰੋਨ ਪ੍ਰਕੋਪ ਦੇ ਪੜਾਅ 2 ਦੇ ਤਹਿਤ, ਜਿਨ੍ਹਾਂ ਦਾ ਟੈੱਸਟ ਪਾਜ਼ੇਟਿਵ ਆਇਆ ਹੈ, ਉਸ ਨੂੰ 2328 ਤੋਂ ਇੱਕ ਟੈਕਸਟ ਮੈਸੇਜ ਮਿਲੇਗਾ। ਇਸ ਟੈਕਸਟ ਵਿੱਚ ਇੱਕ ਐਕਸੈੱਸ ਕੋਡ ਅਤੇ ਸੰਪਰਕ ਟਰੇਸਿੰਗ ਫਾਰਮ ਨੂੰ ਪੂਰਾ ਕਰਨ ਲਈ ਇੱਕ ਲਿੰਕ ਦੇ ਨਾਲ-ਨਾਲ ਸੈਲਫ਼-ਆਈਸੋਲੇਸ਼ਨ ਅਤੇ ਕੇਸਾਂ ਲਈ ਆਮ ਸਲਾਹ ਬਾਰੇ ਜਾਣਕਾਰੀ ਸ਼ਾਮਲ ਹੋਵੇਗੀ। ਮੰਤਰਾਲੇ ਨੇ ਕਿਹਾ, ‘ਜਿੰਨੀ ਜਲਦੀ ਹੋ ਸਕੇ ਇਸ ਫਾਰਮ ਨੂੰ ਭਰਨਾ ਯਕੀਨੀ ਬਣਾਏਗਾ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਸੁਚੇਤ ਕਰ ਸਕਦੇ ਹਾਂ ਜੋ ਸੰਭਾਵੀ ਤੌਰ ‘ਤੇ ਸਾਹਮਣੇ ਆਏ ਹਨ ਅਤੇ ਪੜਾਅ 2 ਦੇ ਅਧੀਨ ਇਹ ਮਹੱਤਵਪੂਰਨ ਹਨ’।
ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਵਾਲੇ ਬਹੁਤੇ ਲੋਕਾਂ ਨੂੰ ਹਲਕੀ ਬਿਮਾਰੀ ਹੋਵੇਗੀ ਅਤੇ ਉਨ੍ਹਾਂ ਨੂੰ ਵਾਧੂ ਸਹਾਇਤਾ ਦੀ ਲੋੜ ਨਹੀਂ ਹੋਵੇਗੀ। ਜਿਨ੍ਹਾਂ ਨੂੰ ਵਧੇਰੇ ਸਹਾਇਤਾ ਦੀ ਲੋੜ ਹੈ ਭਾਵੇਂ ਉਹ ਸਵੈ-ਸੇਵਾ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਅਸਮਰਥ ਹਨ ਜਾਂ ਉਨ੍ਹਾਂ ਨੂੰ ਉੱਚ ਸਿਹਤ ਜਾਂ ਸਮਾਜਿਕ ਲੋੜਾਂ ਹਨ, ਉਨ੍ਹਾਂ ਨੂੰ ਹਰ ਸਮੇਂ ਸਹਿਯੋਗੀ ਸਹਾਇਤਾ ਪ੍ਰਾਪਤ ਹੋਵੇਗੀ। ਉਨ੍ਹਾਂ ਦੇ ਆਈਸੋਲੇਸ਼ਨ ਦੀ ਮਿਆਦ ਉਨ੍ਹਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਦੇ ਅਨੁਸਾਰ ਹੈ। ਓਮੀਕਰੋਨ ਵੇਰੀਐਂਟ ਦਾ ਸਭ ਤੋਂ ਆਮ ਸ਼ੁਰੂਆਤੀ ਲੱਛਣ ਖੰਘ ਹੈ, ਜਿਸ ਤੋਂ ਬਾਅਦ ਗਲੇ ਵਿੱਚ ਖ਼ਰਾਸ਼ ਹੁੰਦੀ ਹੈ।