ਲਖਨਊ, 20 ਫਰਵਰੀ – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਸੂਬੇ ਦੇ 16 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਈਆਂ ਹਨ। ਇਨ੍ਹਾਂ ਸੀਟਾਂ ਲਈ 627 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 97 ਮਹਿਲਾ ਉਮੀਦਵਾਰ ਹਨ। ਚੋਣ ਕਮਿਸ਼ਨ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 7.00 ਵਜੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6.00 ਵਜੇ ਤੱਕ ਚੱਲੀ। ਸੂਬੇ ਵਿੱਚ ਕੁੱਲ 61.61% ਵੋਟਿੰਗ ਹੋਈ, ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿੱਚ 62% ਮਤਦਾਨ ਹੋਇਆ ਸੀ।
Home Page ਯੂਪੀ ਵਿਧਾਨ ਸਭਾ ਚੋਣਾਂ 2022: ਤੀਜੇ ਗੇੜ ‘ਚ 16 ਜ਼ਿਲ੍ਹਿਆਂ ਦੀਆਂ 59...