ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਵੀ ਰਿਕਾਰਡ ਤੋੜ 2,846 ਨਵੇਂ ਕੇਸ, 143 ਲੋਕੀ ਵਾਇਰਸ ਨਾਲ ਹਸਪਤਾਲ ‘ਚ

ਵੈਲਿੰਗਟਨ, 22 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 2,846 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਵਾਇਰਸ ਨਾਲ 143 ਲੋਕੀ ਹਸਪਤਾਲ ‘ਚ ਦਾਖ਼ਲ ਹਨ, ਇਹ ਦੋਵੇਂ ਆਂਕੜੇ ਕੋਵਿਡ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। ਬਾਰਡਰ ਤੋਂ ਅੱਜ 15 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 2,846 ਕੇਸਾਂ ਵਿੱਚੋਂ ਆਕਲੈਂਡ ‘ਚ 1,802 ਕੇਸ, 285 ਕੇਸ ਵਾਇਕਾਟੋ ‘ਚ, 36 ਕੇਸ ਨੌਰਥਲੈਂਡ ‘ਚ, 86 ਕੇਸ ਬੇਅ ਆਫ਼ ਪਲੇਨਟੀ ‘ਚ, 19 ਕੇਸ ਲੇਕਸ ‘ਚ, 84 ਕੇਸ ਕੈਪੀਟਲ ਐਂਡ ਕੋਸਟ ‘ਚ, 25 ਕੇਸ ਹਾਕਸ ਬੇਅ ‘ਚ, 25 ਕੇਸ ਹੱਟ ਵੈਲੀ ‘ਚ, 206 ਕੇਸ ਸਾਊਥਰਨ, 25 ਕੇਸ ਮਿਡ ਸੈਂਟਰਲ ‘ਚ, 17 ਕੇਸ ਟਾਇਰਾਵਿਟੀ ‘ਚ, 105 ਕੇਸ ਕੈਂਟਰਬਰੀ ‘ਚ, 77 ਕੇਸ ਨੈਲਸਨ ਮਾਰਲਬਰੋ ‘ਚ, 4 ਕੇਸ ਸਾਊਥ ਕੈਂਟਰਬਰੀ ‘ਚ, 2 ਕੇਸ ਵੈਰਾਰਾਪਾ ‘ਚ, 19 ਕੇਸ ਵਾਂਗਾਨੁਈ ‘ਚ ਅਤੇ 26 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 143 ਲੋਕ ਹਨ। ਜਿਨ੍ਹਾਂ ਵਿੱਚੋਂ 27 ਕੇਸ ਨੌਰਥ ਸ਼ੋਰ, 50 ਕੇਸ ਆਕਲੈਂਡ ਸਿਟੀ ਹਸਪਤਾਲ, 51 ਮਿਡਲਮੋਰ, 7 ਵਾਇਕਾਟੋ, 5 ਟੌਰੰਗਾ, 1 ਲੇਕਸ, 1 ਕੈਂਟਰਬਰੀ ਅਤੇ 1 ਟਾਇਰਾਵਿਟੀ ਵਿੱਚ ਹੈ। 1 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 56 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24,351 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 7.3 ਮਿਲੀਅਨ ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 18,628 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 35,771 ਕੇਸ ਹੋ ਚੁੱਕੇ ਹਨ।