ਵੈਲਿੰਗਟਨ, 23 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 3,297 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਵਾਇਰਸ ਨਾਲ 179 ਲੋਕੀ ਹਸਪਤਾਲ ‘ਚ ਦਾਖ਼ਲ ਹਨ, ਇਹ ਦੋਵੇਂ ਆਂਕੜੇ ਕੋਵਿਡ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। ਅੱਜ ਦੇ ਕੇਸਾਂ ਨਾਲ ਦੇਸ਼ ਓਮੀਕਰੋਨ ਰਿਸਪੋਂਸ ਦੇ ਪੜਾਅ 2 ਦੇ ਨੇੜੇ ਪਹੁੰਚ ਗਿਆ ਹੈ। ਜਦੋਂ ਬਾਰਡਰ ਤੋਂ ਅੱਜ 8 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 3,297 ਕੇਸਾਂ ਵਿੱਚੋਂ ਆਕਲੈਂਡ ‘ਚ 1,729 ਕੇਸ, 297 ਕੇਸ ਵਾਇਕਾਟੋ ‘ਚ, 40 ਕੇਸ ਨੌਰਥਲੈਂਡ ‘ਚ, 157 ਕੇਸ ਬੇਅ ਆਫ਼ ਪਲੇਨਟੀ ‘ਚ, 54 ਕੇਸ ਲੇਕਸ ‘ਚ, 123 ਕੇਸ ਕੈਪੀਟਲ ਐਂਡ ਕੋਸਟ ‘ਚ, 18 ਕੇਸ ਹਾਕਸ ਬੇਅ ‘ਚ, 28 ਕੇਸ ਹੱਟ ਵੈਲੀ ‘ਚ, 455 ਕੇਸ ਸਾਊਥਰਨ, 56 ਕੇਸ ਮਿਡ ਸੈਂਟਰਲ ‘ਚ, 16 ਕੇਸ ਟਾਇਰਾਵਿਟੀ ‘ਚ, 176 ਕੇਸ ਕੈਂਟਰਬਰੀ ‘ਚ, 85 ਕੇਸ ਨੈਲਸਨ ਮਾਰਲਬਰੋ ‘ਚ, 30 ਕੇਸ ਤਾਰਾਨਾਕੀ ‘ਚ, 7 ਕੇਸ ਸਾਊਥ ਕੈਂਟਰਬਰੀ ‘ਚ, 16 ਕੇਸ ਵੈਰਾਰਾਪਾ ‘ਚ, 5 ਕੇਸ ਵਾਂਗਾਨੁਈ ‘ਚ ਅਤੇ 3 ਕੇਸ ਵੈਸਟ ਕੋਸਟ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 179 ਲੋਕ ਹਨ। ਜਿਨ੍ਹਾਂ ਵਿੱਚੋਂ 33 ਕੇਸ ਨੌਰਥ ਸ਼ੋਰ, 58 ਕੇਸ ਆਕਲੈਂਡ ਸਿਟੀ ਹਸਪਤਾਲ, 68 ਮਿਡਲਮੋਰ, 8 ਵਾਇਕਾਟੋ, 4 ਟੌਰੰਗਾ, 3 ਲੇਕਸ, 2 ਕੈਂਟਰਬਰੀ, 2 ਕੇਸ ਹੱਟ ਵੈਲੀ, 1 ਕੈਪੀਟਲ ਐਂਡ ਕੋਸਟ, 1 ਕੈਂਟਰਬਰੀ ਅਤੇ 1 ਟਾਇਰਾਵਿਟੀ ਵਿੱਚ ਹੈ। 1 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 51 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 27,550 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 6.9 ਮਿਲੀਅਨ ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 21,648 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 38,951 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਵੀ ਰਿਕਾਰਡ ਤੋੜ 3,297 ਨਵੇਂ...