ਰੂਸ/ਯੂਕਰੇਨ, 24 ਫਰਵਰੀ – ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਵਿੱਚ ਫ਼ੌਜੀ ਕਾਰਵਾਈ ਦਾ ਐਲਾਨ ਕੀਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਵਿੱਚ ਰੂਸੀ ਫ਼ੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਉੱਥੇ ਹੀ ਕੁੱਝ ਥਾਵਾਂ ‘ਤੇ ਹਮਲੇ ਦੀ ਸ਼ੁਰੂਆਤ ਵੀ ਹੋ ਚੂਕੀ ਹੈ, ਖ਼ਬਰਾਂ ਰਾਹੀ ਅਜਿਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੀ ਸੈਨਾ ਨੂੰ ਹਥਿਆਰ ਸੁੱਟਣ ਲਈ ਕਿਹਾ ਹੈ।
ਰਾਸ਼ਟਰਪਤੀ ਪੁਤਿਨ ਨੇ ਰੂਸੀ ਲੋਕਾਂ ਨੂੰ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ ਕਿ ਯੂਕਰੇਨੀ ਅਤੇ ਰੂਸੀ ਫ਼ੌਜਾਂ ਵਿਚਕਾਰ ਸੰਘਰਸ਼ ਅਟੱਲ ਅਤੇ ਸਿਰਫ਼ ਸਮੇਂ ਦਾ ਸਵਾਲ ਹਨ। ਉਸ ਨੇ ਅੱਗੇ ਕਿਹਾ ਕਿ ਰੂਸ ਦਾ ਯੂਕਰੇਨ ‘ਤੇ ਕਬਜ਼ਾ ਕਰਨ ਦਾ ਕੋਈ ਟੀਚਾ ਨਹੀਂ ਹੈ। ਪੁਤਿਨ ਨੇ ਕਿਹਾ ਕਿ ਖ਼ੂਨ-ਖ਼ਰਾਬੇ ਦੀ ਜ਼ਿੰਮੇਵਾਰੀ ਯੂਕਰੇਨ ਦੇ ਸ਼ਾਸਨ ਦੀ ਹੈ। ਪੁਤਿਨ ਨੇ ਦੂਜੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਕਿ ਰੂਸੀ ਕਾਰਵਾਈ ਵਿੱਚ ਦਖ਼ਲ ਦੇਣ ਦੀ ਕਿਸੇ ਵੀ ਕੋਸ਼ਿਸ਼ ਦੇ ਨਤੀਜੇ ਉਨ੍ਹਾਂ ਨੇ ਕਦੇ ਨਹੀਂ ਦੇਖੇ ਹੋਣਗੇ।
ਡੇਲੀ ਮੇਲ ਨੇ ਦੱਸਿਆ ਕਿ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਸ਼ਹਿਰ ਦੇ ਵਸਨੀਕ ਜੋ ਕਿ ਦੱਖਣ ਪੂਰਬੀ ਯੂਕਰੇਨ ਵਿੱਚ ਸਥਿਤ ਹੈ, ਸਥਾਨਕ ਸਮੇਂ ਅਨੁਸਾਰ ਸਵੇਰੇ 3.30 ਵਜੇ ਰੂਸੀ ਸਰਹੱਦ ਤੋਂ 50 ਕਿੱਲੋਮੀਟਰ ਦੂਰ ਧਮਾਕਿਆਂ ਨਾਲ ਜਾਗ ਗਏ।
ਮੌਤ ਅਤੇ ਤਬਾਹੀ ਲਈ ਇਕੱਲਾ ਰੂਸ ਜ਼ਿੰਮੇਵਾਰ ਹੋਵੇਗਾ – ਜੋ ਬਾਈਡਨ
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਦੇ ਯੂਕਰੇਨ ਹਮਲੇ ਦੇ ਐਲਾਨ ‘ਤੇ ਕਿਹਾ ਕਿ ਪੂਰੀ ਦੁਨੀਆ ਦੀਆਂ ਪ੍ਰਾਰਥਨਾਵਾਂ ਯੂਕਰੇਨ ਦੇ ਲੋਕਾਂ ਦੇ ਨਾਲ ਹਨ ਕਿਉਂਕਿ ਉਹ ਰੂਸੀ ਫ਼ੌਜੀ ਬਲਾਂ ਦੁਆਰਾ ਬਿਨਾਂ ਭੜਕਾਹਟ ਅਤੇ ਗ਼ੈਰ-ਵਾਜਬ ਹਮਲੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਪੁਤਿਨ ਨੇ ਇੱਕ ਯੋਜਨਾਬੱਧ ਯੁੱਧ ਚੁਣਿਆ ਹੈ ਜੋ ਜਾਨਲੇਵਾ ਨੁਕਸਾਨ ਅਤੇ ਮਨੁੱਖੀ ਦੁੱਖ ਲਿਆਵੇਗੀ। ਬਾਈਡਨ ਦਾ ਕਹਿਣਾ ਸੀ ਕਿ ਇਸ ਹਮਲੇ ਨਾਲ ਹੋਣ ਵਾਲੀ ਮੌਤ ਅਤੇ ਤਬਾਹੀ ਲਈ ਇਕੱਲਾ ਰੂਸ ਜ਼ਿੰਮੇਵਾਰ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਇੱਕਜੁੱਟ ਅਤੇ ਨਿਰਣਾਇਕ ਤਰੀਕੇ ਨਾਲ ਜਵਾਬ ਦੇਣਗੇ। ਦੁਨੀਆ ਰੂਸ ਨੂੰ ਜਵਾਬਦੇਹ ਠਹਿਰਾਏਗੀ।
Home Page ਯੂਕਰੇਨ ਸੰਕਟ: ਰੂਸ ਨੇ ਯੂਕਰੇਨ ‘ਤੇ ਜੰਗ ਦਾ ਐਲਾਨ ਕੀਤਾ, ਕੀਵ ‘ਚ...