ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਲਗਭਗ ਕੱਲ੍ਹ ਤੋਂ ਦੁੱਗਣੇ ਰਿਕਾਰਡ ਤੋੜ 12,011 ਨਵੇਂ ਕੇਸ, ਵਾਇਰਸ ਨਾਲ 5 ਦੀ ਮੌਤ

ਵੈਲਿੰਗਟਨ, 25 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 12,011 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਵਾਇਰਸ ਨਾਲ ਹੋਰ 5 ਮੌਤਾਂ ਹੋਣ ਤੋਂ ਬਾਅਦ ਦੇਸ਼ ‘ਚ ਮੌਤਾਂ ਦੀ ਗਿਣਤੀ 61 ਹੋ ਗਈ ਹੈ। ਇਹ ਨਿਊਜ਼ੀਲੈਂਡ ਵਿੱਚ ਇੱਕ ਦਿਨ ਵਿੱਚ ਦਰਜ ਕੀਤੀਆਂ ਗਈਆਂ ਸਭ ਤੋਂ ਵੱਧ ਕੋਵਿਡ -19 ਮੌਤਾਂ ਹਨ, ਪਿਛਲੀ ਵਾਰ ਸਭ ਤੋਂ ਵੱਧ 4 ਮੌਤਾਂ 14 ਅਪ੍ਰੈਲ, 2020 ਵਿੱਚ ਹੋਈਆਂ ਸਨ।
ਕੋਵਿਡ -19 ਨਾਲ ਸਬੰਧਿਤ ਕੱਲ੍ਹ ਹੋਈਆਂ 5 ਮੌਤਾਂ ‘ਚੋਂ 2 ਮੌਤਾਂ ਆਕਲੈਂਡ ਦੇ ਨੌਰਥ ਸ਼ੋਰ, 2 ਮੌਤਾਂ ਵਾਇਕਾਟੋ ਅਤੇ 1 ਮੌਤ ਟੌਰੰਗਾ ਹਸਪਤਾਲ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਦੀ ਹੋਈ ਹੈ। ਅੱਜ ਤੋਂ ਨਿਊਜ਼ੀਲੈਂਡ ਵਿੱਚ ਓਮੀਕਰੋਨ ਰਿਸਪਾਂਸ ਦਾ ਪੜਾਅ 3 ਲਾਗੂ ਹੋ ਗਿਆ ਹੈ। ਜਦੋਂ ਕਿ ਅੱਜ ਬਾਰਡਰ ਤੋਂ 19 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 12,011 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 3,807 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 8,223 ਹੈ।
ਪਹਿਲੇ ਹਿੱਸੇ ਵਿਚਲੇ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 3,807 ਹੈ, ਜੋ ਨੌਰਥਲੈਂਡ (46), ਆਕਲੈਂਡ (1,565), ਵਾਇਕਾਟੋ (388), ਬੇਅ ਆਫ਼ ਪਲੇਨਟੀ (279), ਲੇਕਸ (23), ਹਾਕਸ ਬੇਅ (54), ਮਿਡਸੈਂਟਰਲ (112), ਵਾਂਗਾਨੁਈ (13), ਤਾਰਾਨਾਕੀ (37), ਤਾਇਰਾਵਿਟੀ (34), ਵੈਰਾਰਾਪਾ (10), ਕੈਪੀਟਲ ਐਂਡ ਕੋਸਟ (182), ਹੱਟ ਵੈਲੀ (85), ਨੈਲਸਨ ਮਾਰਲਬਰੋ (79), ਕੈਂਟਰਬਰੀ (355), ਸਾਊਥ ਕੈਂਟਰਬਰੀ (13), ਸਾਊਥਰਨ (524), ਵੈਸਟ ਕੋਸਟ (6), ਪਤਾ ਨਹੀਂ (1)
ਦੂਜੇ ਹਿੱਸੇ ਵਿਚਲੇ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 8,223 ਹੈ, ਜੋ ਨੌਰਥਲੈਂਡ (87), ਆਕਲੈਂਡ (6,403), ਵਾਇਕਾਟੋ (544), ਬੇਅ ਆਫ਼ ਪਲੇਨਟੀ (338), ਲੇਕਸ (140), ਹਾਕਸ ਬੇਅ (40), ਮਿਡਸੈਂਟਰਲ (41), ਵਾਂਗਾਨੁਈ (5), ਤਾਰਾਨਾਕੀ (11), ਤਾਇਰਾਵਿਟੀ (18), ਵੈਰਾਰਾਪਾ (4), ਕੈਪੀਟਲ ਐਂਡ ਕੋਸਟ (77), ਹੱਟ ਵੈਲੀ (20), ਨੈਲਸਨ ਮਾਰਲਬਰੋ (23), ਕੈਂਟਰਬਰੀ (114), ਸਾਊਥ ਕੈਂਟਰਬਰੀ (5), ਸਾਊਥਰਨ (343), ਵੈਸਟ ਕੋਸਟ (3), ਪਤਾ ਨਹੀਂ (7)
ਵਾਇਰਸ ਨਾਲ ਹਸਪਤਾਲ ਵਿੱਚ 237 ਲੋਕ ਹਨ। ਜਿਨ੍ਹਾਂ ਵਿੱਚੋਂ 42 ਕੇਸ ਨੌਰਥ ਸ਼ੋਰ, 85 ਕੇਸ ਆਕਲੈਂਡ ਸਿਟੀ ਹਸਪਤਾਲ, 83 ਮਿਡਲਮੋਰ, 9 ਟੌਰੰਗਾ, 7 ਕੇਸ ਹੱਟ ਵੈਲੀ, 3 ਕੇਸ ਨੌਰਥਲੈਂਡ, 3 ਕੇਸ ਸਾਊਥਰਨ, 2 ਕੇਸ ਕੈਪੀਟਲ ਐਂਡ ਕੋਸਟ, 2 ਕੇਸ ਕੈਂਟਰਬਰੀ ਅਤੇ 1 ਕੇਸ ਹਾਕਸ ਬੇਅ ਵਿੱਚ ਹੈ। 3 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 52 ਸਾਲ ਹੈ। ਕੱਲ੍ਹ ਦੇਸ਼ ਭਰ ਵਿੱਚ 30,979 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 6.9 ਮਿਲੀਅਨ ਹੋ ਗਈ ਹੈ।