ਰੂਸ ਤੇ ਯੂਕਰੇਨ ਜੰਗ: ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ‘ਚ 137 ਲੋਕਾਂ ਦੀ ਮੌਤ

ਕੀਵ (ਯੂਕਰੇਨ), 25 ਫਰਵਰੀ – ਯੂਕਰੇਨ ਦੇ ਸਿਹਤ ਮੰਤਰੀ ਵਿਕਟਰ ਲਿਆਸ਼ਕੋ ਨੇ ਵੀਰਵਾਰ ਨੂੰ ਕਿਹਾ ਸੀ ਕਿ ਰੂਸ ਵੱਲੋਂ ਕੀਤੇ ਹਮਲੇ ਵਿੱਚ 57 ਯੂਕਰੇਨੀ ਨਾਗਰਿਕ ਮਾਰੇ ਗਏ ਹਨ ਅਤੇ 169 ਹੋਰ ਜ਼ਖ਼ਮੀ ਹੋਏ ਹਨ। ਲਿਆਸ਼ਕੋ ਤੋਂ ਮਿਲੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਪਹਿਲੇ ਦਿਨ ਦੀ ਲੜਾਈ ਦੇ ਬਾਅਦ ਮਰਨ ਵਾਲੀਆਂ ਦੀ ਗਿਣਤੀ 137 ਹੋ ਗਈ ਹੈ। ਲਿਆਸ਼ਕੋ ਨੇ ਇਹ ਵੀ ਕਿਹਾ ਕਿ ਯੂਕਰੇਨ ਦੇ ਅਧਿਕਾਰੀ ਦੇਸ਼ ਦੀ ਸਿਹਤ ਸਹੂਲਤਾਂ ਨੂੰ ਫਿਰ ਮੁੜ ਤਿਆਰ ਕਰ ਰਹੇ ਹਨ ਤਾਂਕਿ ਦੁਸ਼ਮਣੀ ਦੇ ਚਲਦੇ ਹੋ ਰਹੇ ਘਟਨਾਕ੍ਰਮ ਦੇ ਵਿੱਚ ਚਿਕਿਤਸਾ ਸਹਾਇਤਾ ਦੀ ਲੋੜ ਵਾਲੇ ਲੋਕਾਂ ਲਈ ਜਗ੍ਹਾ ਬਣਾਈ ਜਾ ਸਕੇ।
ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਦਾ ਅਨੁਮਾਨ ਪਹਿਲਾਂ ਤੋਂ ਹੀ ਲਗਾਇਆ ਜਾ ਰਿਹਾ ਸੀ, ਜੋ ਰੂਸ ਨੇ 23-24 ਫਰਵਰੀ ਦੀ ਰਾਤ ਨੂੰ ਹਕੀਕਤ ਵਿੱਚ ਬਦਲ ਦਿੱਤਾ। ਰੂਸ ਦੇ ਹਮਲੇ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ ਵਰਗੇ ਦੇਸ਼ ਉਸ ਉੱਤੇ ਸਾਰੀਆਂ ਰੋਕਾਂ ਲਗਾਉਣ ਦੀ ਗੱਲ ਕਹਿ ਰਹੇ ਸਨ ਤਾਂ ਕਿ ਰੂਸ ਹਮਲਾ ਨਾ ਕਰੇ। ਹਾਲਾਂਕਿ, ਰੂਸ ਨੇ ਕਿਸੇ ਦੀ ਨਹੀਂ ਮੰਨੀ ਅਤੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ।