ਰੂਸ ਦੇ ਯੂਕਰੇਨ ‘ਤੇ ਹਮਲੇ ਦੇ ਜਵਾਬ ‘ਚ ਸਾਰੇ ਵਿਕਲਪ ਵਿਚਾਰੇ ਜਾ ਰਹੇ ਹਨ – ਪ੍ਰਧਾਨ ਮੰਤਰੀ ਆਰਡਰਨ

ਵੈਲਿੰਗਟਨ, 25 ਫਰਵਰੀ – ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਬਾਰੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਦੇ ਜਵਾਬ ਵਿੱਚ ਵਿਚਾਰੇ ਜਾ ਰਹੇ ਓਪਰੇਸ਼ਨਾਂ ਵਿੱਚ ਯੂਕਰੇਨ ਲਈ ਮਾਨਵਤਾਵਾਦੀ ਹਮਾਇਤ ਸ਼ਾਮਲ ਹੈ, ਪਰ ਸਰਕਾਰ ਸਿੱਧੇ ਤੌਰ ‘ਤੇ ਪਾਬੰਦੀਆਂ ਲਗਾਉਣ ਤੋਂ ਝਿਜਕਦੀ ਨਜ਼ਰ ਆ ਰਹੀ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵਿਨਾਸ਼ਕਾਰੀ ਅਤੇ ਵਿਅਰਥ ਜਾਨੀ ਨੁਕਸਾਨ ਤੋਂ ਬਚਣ ਲਈ ਰੂਸ ਨੂੰ ਯੂਕਰੇਨ ਤੋਂ ਤੁਰੰਤ ਹਟਣ ਦੀ ਮੰਗ ਕਰਨ ਵਾਲੇ ਵਰਲਡ ਦੇ ਆਗੂਆਂ ਵਿੱਚ ਸ਼ਾਮਲ ਹੋ ਗਈ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਕਲਪ ਇਹ ਹੈ ਕਿ ਕੁੱਝ ਨਾ ਕੀਤਾ ਜਾਏ ਅਤੇ ਇਹ ਸਵੀਕਾਰਯੋਗ ਨਹੀਂ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਸਾਡੀ ਨਾਜ਼ੁਕ ਸ਼ਾਂਤੀ ਇੱਕ ਅੰਤਰਰਾਸ਼ਟਰੀ ਨਿਯਮਾਂ ‘ਤੇ ਅਧਾਰਿਤ ਕ੍ਰਮ ਵਿੱਚ ਸ਼ਮੂਲੀਅਤ ਹੋਣ ‘ਤੇ ਨਿਰਭਰ ਕਰਦੀ ਹੈ, ਇਹ ਬਹੁਪੱਖੀ ਸਾਧਨਾਂ ‘ਤੇ ਨਿਰਭਰ ਕਰਦੀ ਹੈ ਅਤੇ ਜੋ ਅਸੀਂ ਇੱਥੇ ਵੇਖ ਰਹੇ ਹਾਂ ਉਹ ਉਸ ਸਮਝੌਤੇ ਦਾ ਸਿੱਧਾ ਨੁਕਸਾਨ ਹੈ।
ਗੌਰਤਲਬ ਹੈ ਕਿ ਅਮਰੀਕਾ, ਬ੍ਰਿਟੇਨ, ਯੂਰਪੀਅਨ ਯੂਨੀਅਨ ਅਤੇ ਆਸਟਰੇਲੀਆ ਨੇ 24 ਫਰਵਰੀ ਦਿਨ ਵੀਰਵਾਰ ਸ਼ਾਮ (NZ ਟਾਈਮ) ਤੋਂ ਰੂਸ ਦੇ ਵਿਰੁੱਧ ਤੇਜ਼ੀ ਨਾਲ ਸਖ਼ਤ ਪਾਬੰਦੀਆਂ ਲਗਾਉਣ ਦਾ ਵਾਅਦਾ ਕੀਤਾ ਸੀ, ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗੁਆਂਢੀ ਮੁਲਕ ਯੂਕਰੇਨ ‘ਤੇ ਪੂਰੀ ਤਾਕਤ ਨਾਲ ਹਮਲੇ ਦਾ ਹੁਕਮ ਦਿੱਤਾ ਸੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਦੇ ਮੁੱਖੀ ਅਤੇ ਰੂਸ ਦੇ ਵਿਦੇਸ਼ ਮੰਤਰਾਲੇ ਦੇ ਵਿਚਕਾਰ ਰਸਮੀ ਕੂਟਨੀਤਕ ਸ਼ਮੂਲੀਅਤ ਨੂੰ ਮੁਅੱਤਲ ਕਰ ਦਿੱਤਾ ਹੈ, ਇੱਕ ਲਕਸ਼ਿਤ ਯਾਤਰਾ ਪਾਬੰਦੀ ਅਤੇ ਨਿਰਯਾਤ ਨਿਯੰਤਰਣ ਪੇਸ਼ ਕੀਤੇ ਹਨ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੂੰ ਇਸ ਬਾਰੇ ਸਲਾਹ ਦੇਣ ਲਈ ਕਿਹਾ ਗਿਆ ਸੀ ਕਿ ਯੂਕਰੇਨ ਵਿੱਚ ਸੰਘਰਸ਼ ਵਧਣ ਨਾਲ ਹੋਰ ਕੀ ਕੀਤਾ ਜਾ ਸਕਦਾ ਹੈ। ਅਸੀਂ ਇਸ ਮੁੱਦੇ ‘ਤੇ ਇੱਕ ਮਜ਼ਬੂਤ ਸਥਿਤੀ ਨੂੰ ਸਾਂਝਾ ਕਰਨ ਅਤੇ ਪ੍ਰਦਰਸ਼ਿਤ ਕਰਨ ਦੇ ਲਈ ਸਾਡੇ ਕੋਲ ਉਪਲਬਧ ਹਰ ਵਿਕਲਪ ਨੂੰ ਜਾਣਨਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਅਸੀਂ ਪਹਿਲਾਂ ਤੋਂ ਹੁਣ ਤੱਕ ਹੋਰ ਤਰੀਕਿਆਂ ‘ਤੇ ਵਿਚਾਰ ਕੀਤਾ ਹੈ ਕਿ ਅਸੀਂ ਇਸ ਖੇਤਰ ਨੂੰ ਮਜ਼ਬੂਤ ਕਰ ਸਕਦੇ ਹਾਂ, ਇਹ ਇੱਕ ਦ੍ਰਿਸ਼ਟੀਕੋਣ ਲੈਣ ਲਈ ਬਹੁਤ ਸੀਮਤ ਹੋਵੇਗਾ, ਜੋ ਕਿ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਇੱਕ ਸਪੱਸ਼ਟ ਕੂਟਨੀਤਕ ਸੁਨੇਹਾ ਅਤੇ ਇੱਕ ਦੇਸ਼ ਦੇ ਤੌਰ ‘ਤੇ ਸੁਨੇਹਾ ਭੇਜ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦੀ ਹੈ ਕਿ ਨਿਊਜ਼ੀਲੈਂਡ ਸੰਘਰਸ਼ ਦੇ ਜਵਾਬ ਵਿੱਚ ਕਿਸ ਕਿਸਮ ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਇਸ ਸਮੇਂ ਇਹ ਬਹੁਤ ਸਪੱਸ਼ਟ ਹੈ ਕਿ ਆਲੇ ਦੁਆਲੇ ਦੇ ਖੇਤਰ ਵਿੱਚ ਉਨ੍ਹਾਂ ਦੇਸ਼ਾਂ ‘ਤੇ ਸਭ ਤੋਂ ਵੱਡਾ ਦਬਾਅ ਆਵੇਗਾ ਅਤੇ ਯੂਰਪੀਅਨ ਯੂਨੀਅਨ ਦਾ ਬਹੁਤ ਹਿੱਸਾ ਇਹ ਦੇਖ ਰਿਹਾ ਹੈ ਕਿ ਉਹ ਉਨ੍ਹਾਂ ਦੇਸ਼ਾਂ ਦੀ ਹਮਾਇਤ ਕਿਵੇਂ ਕਰ ਸਕਦੇ ਹਨ ਜੋ ਸ਼ਰਨਾਰਥੀਆਂ ਦੀ ਸ਼ੁਰੂਆਤੀ ਆਮਦ ਨੂੰ ਲੈ ਸਕਦੇ ਹਨ। ਇਸ ਲਈ ਅਸੀਂ ਕਰਾਂਗੇ, ਉਸ ਹਮਾਇਤ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਜੋ ਨਿਊਜ਼ੀਲੈਂਡ ਖੇਤਰ ਦੇ ਲੋਕਾਂ ਦੀ ਆਵਾਜਾਈ ਦੇ ਤੁਰੰਤ ਪ੍ਰਭਾਵ ਨਾਲ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਘਰਸ਼ ਬਾਰੇ ਚਿੰਤਤ ਕਿਸੇ ਵੀ ਦੇਸ਼ ਦੁਆਰਾ ਫ਼ੌਜੀ ਜਵਾਬ ‘ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ।