ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ ਰਿਕਾਰਡ 14,633 ਨਵੇਂ ਕੇਸ ਸਾਹਮਣੇ ਆਏ ਹਨ

ਵੈਲਿੰਗਟਨ, 28 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 14,633 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਵਾਇਰਸ ਨਾਲ 344 ਮਰੀਜ਼ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ। ਜਦੋਂ ਕਿ ਅੱਜ ਬਾਰਡਰ ਤੋਂ 24 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਐਲਾਨ ਕੀਤੀ ਕਿ ਕੋਵਿਡ -19 ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ 100,352 ਕੇਸਾਂ ਦਾ ਆਂਕੜਾ ਹੋ ਗਿਆ ਹੈ। ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ 17 ਲੋਕਾਂ ਦਾ ਕੋਵਿਡ -19 ਟੈੱਸਟ ਪਾਜ਼ੇਟਿਵ ਆਇਆ ਹੈ। ਹਾਲਾਂਕਿ ਮੰਤਰਾਲੇ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੁਆਰਾ ਕੋਵਿਡ -19 ਟੈੱਸਟ ਕਰਵਾਉਣ ਤੋਂ ਝਿਜਕਣ ਕਾਰਣ, ਵਿਰੋਧ ਨਾਲ ਜੁੜੇ ਮਾਮਲਿਆਂ ਦੀ ਅਸਲ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 14,633 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 3,822 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 10,811 ਹੈ।
ਅੱਜ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (208), ਆਕਲੈਂਡ (9,305), ਵਾਇਕਾਟੋ (1,530), ਬੇਅ ਆਫ਼ ਪਲੇਨਟੀ (762), ਲੇਕਸ (265), ਹਾਕਸ ਬੇਅ (138), ਮਿਡਸੈਂਟਰਲ (175), ਵਾਂਗਾਨੁਈ (30), ਤਾਰਾਨਾਕੀ (67), ਤਾਇਰਾਵਿਟੀ (60), ਵੈਰਾਰਾਪਾ (52), ਕੈਪੀਟਲ ਐਂਡ ਕੋਸਟ (604), ਹੱਟ ਵੈਲੀ (281), ਨੈਲਸਨ ਮਾਰਲਬਰੋ (178), ਕੈਂਟਰਬਰੀ (573), ਸਾਊਥ ਕੈਂਟਰਬਰੀ (24), ਸਾਊਥਰਨ (372), ਵੈਸਟ ਕੋਸਟ (3), ਪਤਾ ਨਹੀਂ (6)
ਵਾਇਰਸ ਨਾਲ ਹਸਪਤਾਲ ਵਿੱਚ 344 ਲੋਕ ਹਨ। ਜਿਨ੍ਹਾਂ ਵਿੱਚੋਂ 5 ਕੇਸ ਨੌਰਥਲੈਂਡ, 53 ਕੇਸ ਨੌਰਥ ਸ਼ੋਰ, 100 ਕੇਸ ਆਕਲੈਂਡ ਸਿਟੀ ਹਸਪਤਾਲ, 128 ਮਿਡਲਮੋਰ, 11 ਟੌਰੰਗਾ, 28 ਕੇਸ ਵਾਇਕਾਟੋ, 4 ਕੇਸ ਕੈਂਟਰਬਰੀ, 4 ਕੇਸ ਸਾਊਥਰਨ, 6 ਕੇਸ ਹੱਟ ਵੈਲੀ, 3 ਕੇਸ ਕੈਪੀਟਲ ਐਂਡ ਕੋਸਟ, 1 ਕੇਸ ਤਾਇਰਾਵਿਟੀ ਅਤੇ 1 ਕੇਸ ਤਾਰਾਨਾਕੀ ਵਿੱਚ ਹੈ। 5 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 53 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ ਕੁੱਲ (PCR) 22,742 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 82,105 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 100,352 ਕੇਸ ਹੋ ਚੁੱਕੇ ਹਨ।