ਰੂਸੀ ਫ਼ੌਜ ਨਾਲ ਲੜਨ ਲਈ ਵਿਦੇਸ਼ ਤੋਂ ਪਰਤ ਰਹੇ ਨੇ ਯੂਕਰੇਨੀ ਵਾਸੀ

Members of the Kyiv Territorial Defense Unit take part in a Saturday-morning training on January 15, 2022 at an unfinished asphalt plant on the outskirts of Kyiv, Ukraine. New members, who've not yet trained with the unit, must begin with the basics, and wooden mock weapons, regardless of their experience level. (Pete Kiehart for NPR)

ਮੇਦਿਕਾ, 27 ਫਰਵਰੀ – ਰੂਸੀ ਹਮਲੇ ਦਰਮਿਆਨ ਜਦੋਂ ਲੱਖਾਂ ਲੋਕ ਯੂਕਰੇਨ ਛੱਡ ਰਹੇ ਹਨ ਤਾਂ ਕੁੱਝ ਯੂਕਰੇਨੀ ਮਰਦ ਅਤੇ ਔਰਤਾਂ ਯੂਰੋਪੀਅਨ ਮੁਲਕਾਂ ਤੋਂ ਵਤਨ ਪਰਤ ਰਹੇ ਹਨ ਤਾਂ ਜੋ ਆਪਣੀ ਮਾਤ-ਭੂਮੀ ਦੀ ਰੱਖਿਆ ਕੀਤੀ ਜਾ ਸਕੇ। ਪੋਲੈਂਡ ਦੇ ਦੱਖਣ-ਪੂਰਬ ‘ਚ ਮੇਦਿਕਾ ਨਾਕੇ ‘ਤੇ ਕਈ ਵਾਹਨ ਯੂਕਰੇਨ ‘ਚ ਦਾਖ਼ਲ ਹੋਣ ਲਈ ਕਤਾਰ ‘ਚ ਖੜ੍ਹੇ ਸਨ। ਯੂਕਰੇਨ ‘ਚ ਦਾਖ਼ਲ ਹੋਣ ਲਈ ਨਾਕੇ ਵੱਲ ਜਾ ਰਹੇ 20 ਟਰੱਕ ਡਰਾਈਵਰਾਂ ਸਾਹਮਣੇ ਇਕ ਵਿਅਕਤੀ ਨੇ ਕਿਹਾ,”ਸਾਨੂੰ ਆਪਣੀ ਮਾਤ-ਭੂਮੀ ਦੀ ਰੱਖਿਆ ਕਰਨੀ ਪਵੇਗੀ। ਜੇਕਰ ਅਸੀਂ ਰੱਖਿਆ ਨਹੀਂ ਕਰਾਂਗੇ ਤਾਂ ਹੋਰ ਕੌਣ ਅੱਗੇ ਆਵੇਗਾ।” ਗਰੁੱਪ ‘ਚ ਸ਼ਾਮਲ ਇਕ ਹੋਰ ਵਿਅਕਤੀ ਨੇ ਕਿਹਾ,”ਰੂਸੀਆਂ ਨੂੰ ਡਰਨਾ ਚਾਹੀਦਾ ਹੈ। ਸਾਨੂੰ ਕੋਈ ਡਰ ਨਹੀਂ ਹੈ।” ਇਨ੍ਹਾਂ ਵਿਅਕਤੀਆਂ ਨੇ ਪਰਿਵਾਰਾਂ ਦੀ ਸੁਰੱਖਿਆ ਕਾਰਨ ਆਪਣੇ ਨਾਮ ਅਤੇ ਪੱਤਿਆਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਲੀਜ਼ਾ ਨਾਮ ਦੀ ਮਹਿਲਾ ਨੇ ਕਿਹਾ,”ਮੈਂ ਡਰੀ ਹੋਈ ਹਾਂ ਪਰ ਮੈਂ ਇਕ ਮਾਂ ਵੀ ਹਾਂ ਅਤੇ ਮੈਂ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਹਾਂ। ਅਜਿਹੇ ਮਾਹੌਲ ‘ਚ ਤੁਸੀਂ ਕੀ ਕਰ ਸਕਦੇ ਹੋ? ਇਹ ਖ਼ੌਫ਼ਨਾਕ ਹੈ ਪਰ ਮੈਂ ਕੀ ਕਰ ਸਕਦੀ ਹਾਂ।” ਇਕ ਹੋਰ ਮਹਿਲਾ ਨੇ ਕਿਹਾ ਕਿ ਉਹ ਬੱਚਿਆਂ ਦਾ ਧਿਆਨ ਰੱਖਣ ਲਈ ਘਰ ਪਰਤ ਰਹੀ ਹੈ ਤਾਂ ਜੋ ਮਰਦ ਮੁਲਕ ਦੀ ਰਾਖੀ ਲਈ ਜਾ ਸਕਣ।