ਕੀਵ, 27 ਫਰਵਰੀ – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਾਟੋ ਦੇ ਹਮਲਾਵਰ ਬਿਆਨਾਂ ਦੇ ਜਵਾਬ ‘ਚ ਰੂਸੀ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ‘ਤੇ ਰੱਖਣ ਦਾ ਆਦੇਸ਼ ਦਿੱਤਾ ਹੈ, ਜਿਸ ਤੋਂ ਬਾਅਦ ਅਮਰੀਕਾ, ਨਾਟੋ ਤੇ ਯੂਰਪੀਅਨ ਯੂਨੀਅਨ ‘ਚ ਹੜਕੰਪ ਮਚ ਗਿਆ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਵੱਲੋਂ ਇਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ ਨਾ ਸਿਰਫ਼ ਆਰਥਿਕ ਖੇਤਰ ‘ਚ ਸਾਡੇ ਦੇਸ਼ ਦੇ ਖ਼ਿਲਾਫ਼ ਗ਼ੈਰ-ਦੋਸਤਾਨਾ ਕਾਰਵਾਈਆਂ ਕਰ ਰਹੇ ਹਨ, ਸਗੋਂ ਨਾਟੋ ਮੈਂਬਰ ਵੱਲੋਂ ਵੀ ਸਾਡੇ ਦੇਸ਼ ਬਾਰੇ ਹਮਲਾਵਰ ਬਿਆਨ ਦਿੱਤੇ ਜਾ ਰਹੇ ਹਨ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਪੁਤਿਨ ਯੂਕਰੇਨ ‘ਤੇ ਹੋਰ ਹਮਲਿਆਂ ਨੂੰ ਜਾਇਜ਼ ਠਹਿਰਾਉਣ ਲਈ ਅਜਿਹੇ ਖ਼ਤਰੇ ਬਾਰੇ ਮਾਹੌਲ ਬਣਾ ਰਹੇ ਹਨ, ਜੋ ਅਸਲ ‘ਚ ਨਹੀਂ ਹੈ। ਪੁਤਿਨ ਦੀ ਧਮਕੀ ਤੋਂ ਸੰਯੁਕਤ ਰਾਸ਼ਟਰ, ਅਮਰੀਕਾ, ਨਾਟੋ ਅਤੇ ਯੂਰਪੀਅਨ ਯੂਨੀਅਨ ਦੇ ਮੈਂਬਰਾਂ ਵਿਚਾਲੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।
ਰੂਸ ਨੇ ਕੀਤੀ ਆਪਣੇ ਸੈਨਿਕ ਮਰਨ ਦੀ ਪੁਸ਼ਟੀ
ਮਾਸਕੋ-ਰੂਸੀ ਸੈਨਾ ਨੇ ਹਮਲੇ ਤੋਂ ਬਾਅਦ ਪਹਿਲੀ ਵਾਰ ਮੰਨਿਆ ਹੈ ਕਿ ਯੂਕਰੇਨ ‘ਚ ਉਸ ਦੇ ਕੁਝ ਸੈਨਿਕ ਮਾਰੇ ਗਏ ਹਨ ਤੇ ਕੁੱਝ ਜ਼ਖ਼ਮੀ ਹੋਏ ਹਨ । ਹਾਲਾਂਕਿ ਉਸ ਨੇ ਉਨ੍ਹਾਂ ਦੀ ਗਿਣਤੀ ਬਾਰੇ ਨਹੀਂ ਦੱਸਿਆ ਹੈ।
Home Page ਰੂਸੀ ਰਾਸ਼ਟਰਪਤੀ ਪੁਤਿਨ ਵੱਲੋਂ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ‘ਤੇ ਰੱਖਣ ਦੇ...