ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਰਿਕਾਰਡ 19,566 ਨਵੇਂ ਕੇਸ ਆਏ

SARS-CoV-2 Coronavirus Variant Omicron cell delta on green background 2021 2022.

ਵੈਲਿੰਗਟਨ, 1 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 19,566 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਵਾਇਰਸ ਨਾਲ 373 ਮਰੀਜ਼ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ। ਜਦੋਂ ਕਿ ਅੱਜ ਬਾਰਡਰ ਤੋਂ 22 ਨਵੇਂ ਕੇਸ ਆਏ ਹਨ।
ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਦੁਪਹਿਰ 1 ਵਜੇ ਮੀਡੀਆ ਬ੍ਰੀਫਿੰਗ ਵਿੱਚ ਬੋਲਦਿਆਂ ਇਹ ਵੀ ਪੁਸ਼ਟੀ ਕੀਤੀ ਕਿ ਕਮਿਊਨਿਟੀ ਵਿੱਚ 99,859 ਸਰਗਰਮ ਕੇਸ ਹਨ, ਮਤਲਬ ਕਿ ਸਾਰੇ ਨਿਊਜ਼ੀਲੈਂਡ ਦੀ 2% ਅਬਾਦੀ ਨੂੰ ਹੁਣ ਕੋਵਿਡ -19 ਹੋਇਆ ਮੰਨਿਆ ਜਾਂਦਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 19,566 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 2,513 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 17,053 ਹੈ।
ਅੱਜ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (329), ਆਕਲੈਂਡ (12,530), ਵਾਇਕਾਟੋ (1,812), ਬੇਅ ਆਫ਼ ਪਲੇਨਟੀ (1,185), ਲੇਕਸ (376), ਹਾਕਸ ਬੇਅ (168), ਮਿਡਸੈਂਟਰਲ (260), ਵਾਂਗਾਨੁਈ (45), ਤਾਰਾਨਾਕੀ (165), ਤਾਇਰਾਵਿਟੀ (88), ਵੈਰਾਰਾਪਾ (42), ਕੈਪੀਟਲ ਐਂਡ ਕੋਸਟ (691), ਹੱਟ ਵੈਲੀ (355), ਨੈਲਸਨ ਮਾਰਲਬਰੋ (196), ਕੈਂਟਰਬਰੀ (740), ਸਾਊਥ ਕੈਂਟਰਬਰੀ (37), ਸਾਊਥਰਨ (529), ਵੈਸਟ ਕੋਸਟ (17), ਪਤਾ ਨਹੀਂ (1)
ਵਾਇਰਸ ਨਾਲ ਹਸਪਤਾਲ ਵਿੱਚ 373 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥਲੈਂਡ, 63 ਕੇਸ ਨੌਰਥ ਸ਼ੋਰ, 115 ਕੇਸ ਆਕਲੈਂਡ ਸਿਟੀ ਹਸਪਤਾਲ, 134 ਮਿਡਲਮੋਰ, 4 ਕੇਸ ਰੋਟੋਰੂਆ, 10 ਬੇਅ ਆਫ਼ ਪਲੇਨਟੀ, 23 ਕੇਸ ਵਾਇਕਾਟੋ, 1 ਕੇਸ ਹਾਕਸ ਬੇਅ, 4 ਕੇਸ ਕੈਂਟਰਬਰੀ, 1 ਕੇਸ ਸਾਊਥਰਨ, 5 ਕੇਸ ਹੱਟ ਵੈਲੀ, 3 ਕੇਸ ਕੈਪੀਟਲ ਐਂਡ ਕੋਸਟ, 2 ਕੇਸ ਤਾਇਰਾਵਿਟੀ, 3 ਕੇਸ ਮਿਡ ਸੈਂਟਰਲ, 1 ਕੇਸ ਨੈਲਸਨ ਮਾਰਲਬਰੋ ਅਤੇ 1 ਕੇਸ ਤਾਰਾਨਾਕੀ ਵਿੱਚ ਹੈ। 9 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 52 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ ਕੁੱਲ (PCR) 16,314 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 99,859 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 118,337 ਕੇਸ ਹੋ ਚੁੱਕੇ ਹਨ।