ਸੰਯੁਕਤ ਰਾਸ਼ਟਰ, 2 ਮਾਰਚ – ਭਾਰਤ ਨੇ ਬੁੱਧਵਾਰ ਨੂੰ ਯੂਕਰੇਨ ਵਿਰੁੱਧ ਰੂਸੀ ਹਮਲੇ ਦੀ ਨਿਖੇਧੀ ਕਰਨ ਵਾਲੇ ਸੰਯੁਕਤ ਰਾਸ਼ਟਰ ਮਹਾਂਸਭਾ (ਯੂਐਨ) ਦੇ ਮਤੇ ‘ਤੇ ਕਰਵਾਈ ਗਈ ਵੋਟਿੰਗ ‘ਚ ਹਿੱਸਾ ਨਹੀਂ ਲਿਆ। ਇਸ ਵਿੱਚ ਯੂਕਰੇਨ ਖ਼ਿਲਾਫ਼ ਰੂਸ ਦੀ ਆਕਰਾਮਕਤਾ ਦੀ ਸਖ਼ਤ ਨਿੰਦਿਆ ਕੀਤੀ ਗਈ। ਯੂਕਰੇਨ ਸੰਕਟ ‘ਤੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਰੂਸ ਖ਼ਿਲਾਫ਼ ਪਾਸ ਕੀਤੇ ਮਤਿਆਂ ਤੋਂ ਭਾਰਤ ਤੀਜੀ ਵਾਰ ਗ਼ੈਰਹਾਜ਼ਰ ਰਿਹਾ ਹੈ। ਪਰ ਨਿਊਜ਼ੀਲੈਂਡ ਨੇ ਯੂਐਨ ਵਿੱਚ ਯੂਕਰੇਨ ਦੀ ਹਮਾਇਤ ਤੇ ਰੂਸ ਦੇ ਵਿਰੁੱਧ ਵੋਟ ਕੀਤਾ।
ਬੁੱਧਵਾਰ ਨੂੰ 193 ਮੈਂਬਰੀ ਆਮ ਸਭਾ ਨੇ ਯੂਕਰੇਨ ਦੀ ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਯੂਕਰੇਨ ਦੀ ਪ੍ਰਭੂ ਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਅਤੇ ਯੂਕਰੇਨ ਵਿਰੁੱਧ ਰੂਸ ਦੇ ਹਮਲੇ ਦੀ ‘ਸਖ਼ਤ ਸ਼ਬਦਾਂ ਵਿੱਚ ਨਿੰਦਾ’ ਕਰਨ ਲਈ ਵੋਟਿੰਗ ਕੀਤੀ। ਮਤੇ ਦੇ ਹੱਕ ਵਿੱਚ 141 ਵੋਟਾਂ ਪਈਆਂ ਜਦੋਂ ਕਿ 5 ਮੁਲਕਾਂ ਨੇ ਵਿਰੋਧ ਵਿੱਚ ਵੋਟ ਪਾਈ ਅਤੇ ਭਾਰਤ ਸਹਿਤ 35 ਮੁਲਕ ਵੋਟਿੰਗ ਤੋਂ ਗ਼ੈਰਹਾਜ਼ਰ ਰਹੇ।
ਭਾਰਤ ਦੇ ਇਲਾਵਾ ਪਾਕਿਸਤਾਨ, ਚੀਨ ਅਤੇ ਸ੍ਰੀਲੰਕਾ ਵੀ ਇਸ ਤੋਂ ਗ਼ੈਰਹਾਜ਼ਰ ਰਿਹਾ। ਭਾਰਤ ਨੇ ਸ਼ੁਰੂ ਤੋਂ ਇਸ ਮਾਮਲੇ ਵਿੱਚ ਤਟਸਥ ਰੁਖ਼ ਰੱਖਦੇ ਹੋਏ ਮਾਮਲੇ ਦਾ ਹੱਲ ਸਿਆਸਤੀ ਰਸਤੇ ਤੋਂ ਕੱਢਣ ਦੀ ਗੱਲ ਕਹੀ ਹੈ। ਰੂਸ ਦੀ ਵਿੱਚ ਕੋਰਿਆ, ਬੇਲਾਰੂਸ ਵਰਗੇ ਦੇਸ਼ ਆਏ। ਭਾਰਤ ਦੇ ਹੋਰ ਗੁਆਂਢੀ ਦੇਸ਼ਾਂ ਵਿੱਚ ਅਫ਼ਗ਼ਾਨਿਸਤਾਨ ਅਤੇ ਨੇਪਾਲ ਨੇ ਰੂਸ ਦੇ ਖ਼ਿਲਾਫ਼ ਵੋਟ ਕੀਤਾ। ਉੱਥੇ ਹੀ ਬੰਗਲਾਦੇਸ਼ ਵੀ ਗ਼ੈਰਹਾਜ਼ਰ ਰਿਹਾ।
ਮਤਾ ਪਾਸ ਹੋਣ ਉੱਤੇ ਮਹਾਂਸਭਾ ਵਿੱਚ ਤਾੜੀਆਂ ਵਜਾਈਆਂ ਗਈਆਂ। ਮਤੇ ਦੇ ਮਹਾਂਸਭਾ ਵਿੱਚ ਪਾਸ ਹੋਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ। ਮਤੇ ਵਿੱਚ ਪ੍ਰਮਾਣੂ ਬਲਾਂ ਨੂੰ ਮੁਸਤੈਦ ਕਰਨ ਦੇ ਰੂਸ ਦੇ ਫ਼ੈਸਲੇ ਦੀ ਵੀ ਨਿੰਦਿਆ ਕੀਤੀ ਗਈ ਤੇ ਨਾਲ ਹੀ ਯੂਕਰੇਨ ਦੇ ਖ਼ਿਲਾਫ਼ ਬੇਲਾਰੂਸ ਦੀ ਭਾਗੀਦਾਰੀ ਦੀ ਵੀ ਨਿੰਦਿਆ ਕੀਤੀ ਗਈ। ਮਤੇ ਵਿੱਚ ਰਾਜਨੀਤਕ ਗੱਲਬਾਤ, ਵਿਚੋਲਗੀ ਅਤੇ ਹੋਰ ਸ਼ਾਂਤੀਪੂਰਨ ਤਰੀਕਾਂ ਨਾਲ ਰੂਸ ਅਤੇ ਯੂਕਰੇਨ ਦੇ ਵਿੱਚ ਹੋ ਰਹੀ ਲੜਾਈ ਦੇ ਤਤਕਾਲ ਸ਼ਾਂਤੀਪੂਰਨ ਹੱਲ ਦੀ ਬੇਨਤੀ ਕੀਤਾ ਗਿਆ ਹੈ।
Home Page ਯੂਐਨ ‘ਚ ਰੂਸ ਖ਼ਿਲਾਫ਼ ਮਤਾ ਪਾਸ, ਨਿਊਜ਼ੀਲੈਂਡ ਸਣੇ 141 ਦੇਸ਼ਾਂ ਦੀ ਯੂਕਰੇਨ...