ਰੂਸ ਤੇ ਯੂਕਰੇਨ ਯੁੱਧ: ਰੂਸ ਗੋਲਾਬਾਰੀ ਕਾਰਣ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਬਿਜਲੀ ਘਰ ‘ਚ ਲੱਗੀ ਅੱਗ

ਕੀਵ, 4 ਮਾਰਚ – ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਦੇਸ਼ ‘ਚ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ‘ਤੇ ਰੂਸੀ ਗੋਲਾਬਾਰੀ ਕਾਰਨ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰੂਸੀ ਬਲਾਂ ਨੇ ਇਸ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿੱਚ ਪਾਵਰ ਪਲਾਂਟ ‘ਤੇ ਰੂਸੀ ਫ਼ੌਜੀ ਹਮਲੇ ਕਾਰਣ ਅੱਗ ਲਗਾ ਗਈ। ਇਸ ਹਮਲੇ ਵਿੱਚ ਯੂਕਰੇਨ ਦੇ 3 ਫ਼ੌਜੀ ਮਾਰੇ ਗਏ ਤੇ 2 ਜ਼ਖ਼ਮੀ ਹੋ ਗਏ। ਖ਼ਬਰਾਂ ਮੁਤਾਬਿਕ ਜ਼ਪੋਰੀਜ਼ੀਆ ਪ੍ਰਮਾਣੂ ਪਲਾਂਟ ਵਿੱਚੋਂ ਰੇਡੀਏਸ਼ਨ ਨਹੀਂ ਹੋ ਰਹੀ। ਦੇਸ਼ ਦੀ 25 ਫ਼ੀਸਦੀ ਬਿਜਲੀ ਦਾ ਉਤਪਾਦਨ ਇਸ ਸਥਾਨ ‘ਤੇ ਹੁੰਦਾ ਹੈ।