ਮੁਹਾਲੀ, 6 ਮਾਰਚ – ਇੱਥੇ ਮੇਜ਼ਬਾਨ ਭਾਰਤ ਨੇ ਪਹਿਲੇ ਟੈੱਸਟ ਮੈਚ ਦੇ ਤੀਜੇ ਦਿਨ ਸ੍ਰੀਲੰਕਾ ਨੂੰ ਪਾਰੀ ਅਤੇ 222 ਦੌੜਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪਹਿਲੀ ਪਾਰੀ ‘ਚ 174 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਆਪਣੀ ਦੂਜੇ ਪਾਰੀ ‘ਚ 178 ਦੌੜਾਂ ‘ਤੇ ਆਊਟ ਹੋ ਗਈ। ਇਸ ਟੈੱਸਟ ਵਿੱਚ ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਪਿਲ ਦੇਵ ਦੀਆਂ 434 ਟੈੱਸਟ ਵਿਕਟਾਂ ਲੈਣ ਦੀ ਬਰਾਬਰੀ ਕਰ ਲਈ। ਅਸ਼ਵਿਨ ਨੇ 85ਵੇਂ ਟੈੱਸਟ ‘ਚ ਇਹ ਅੰਕੜਾ ਪ੍ਰਾਪਤ ਕੀਤਾ, ਜਦੋਂ ਕਿ ਕਪਿਲ ਨੇ 131 ਟੈੱਸਟ ‘ਚ ਇੰਨੀਆਂ ਵਿਕਟਾਂ ਲਈਆਂ ਸਨ।
ਸ੍ਰੀਲੰਕਾ ਦੀ ਟੀਮ ਪਹਿਲੇ ਟੈੱਸਟ ਮੈਚ ਦੇ ਤੀਜੇ ਦਿਨ ਚਾਹ ਤੱਕ 120 ਦੌੜਾਂ ‘ਤੇ 4 ਵਿਕਟਾਂ ਗੁਆ ਕੇ ਪਾਰੀ ਦੇ ਫ਼ਰਕ ਨਾਲ ਹਾਰ ਦੇ ਕੰਢੇ ‘ਤੇ ਪਹੁੰਚਿਆ। ਇਸ ਤੋਂ ਪਹਿਲਾਂ ਭਾਰਤ ਨੇ ਇੱਥੇ ਪਹਿਲੇ ਟੈੱਸਟ ਦੇ ਤੀਜੇ ਦਿਨ ਸ੍ਰੀਲੰਕਾ ਨੂੰ 174 ਦੌੜਾਂ ‘ਤੇ ਆਊਟ ਕਰਕੇ ਪਹਿਲੀ ਪਾਰੀ ਦੇ ਅਧਾਰ ‘ਤੇ 400 ਦੌੜਾਂ ਦੀ ਲੀਡ ਲਈ। ਸ੍ਰੀਲੰਕਾ ਨੇ ਅੱਜ 4 ਵਿਕਟਾਂ ‘ਤੇ 108 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ 66 ਦੌੜਾਂ ਜੋੜਨ ਮਗਰੋਂ 6 ਵਿਕਟਾਂ ਗੁਆ ਦਿੱਤੀਆਂ। ਪਾਥਮ ਨਿਸਾਂਕਾ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ, ਜਦੋਂ ਕਿ ਚਰਿਤ ਅਸਾਲੰਕਾ ਨੇ 29 ਦੌੜਾਂ ਬਣਾਈਆਂ। ਭਾਰਤੀ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ 41 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਦੋਂ ਕਿ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ।
Cricket ਮੁਹਾਲੀ ਟੈੱਸਟ ਮੈਚ ‘ਚ ਭਾਰਤ ਨੇ ਲੰਕਾ ਨੂੰ ਪਾਰੀ ਤੇ 222 ਦੌੜਾਂ...