ਵੈਲਿੰਗਟਨ, 7 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 17,522 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਕੋਵਿਡ ਨਾਲ 696 ਮਰੀਜ਼ ਹਸਪਤਾਲ ਵਿੱਚ ਹਨ। ਜਦੋਂ ਕਿ ਅੱਜ ਬਾਰਡਰ ਤੋਂ 11 ਨਵੇਂ ਕੇਸ ਆਏ ਹਨ, ਜਿਨ੍ਹਾਂ ‘ਚੋਂ 3 ਪੁਸ਼ਟੀ ਕੀਤੇ ਅਤੇ 8 ਸੰਭਾਵਿਤ ਕੇਸ ਹਨ।
ਸਿਹਤ ਮੰਤਰਾਲੇ ਨੇ ਅੱਜ ਪੁਸ਼ਟੀ ਕੀਤੀ ਕਿ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਵਾਲੇ 28 ਲੋਕਾਂ ਦੇ ਹੁਣ ਕੋਵਿਡ -19 ਦੇ ਟੈੱਸਟ ਪਾਜ਼ੇਟਿਵ ਆਏ ਹਨ। ਉਨ੍ਹਾਂ ਕੇਸਾਂ ਦੀ ਸੰਖਿਆ ਲਈ ਡੇਟਾ ਉਪਲਬਧ ਨਹੀਂ ਹੈ ਜਿਨ੍ਹਾਂ ਨੂੰ ਹਸਪਤਾਲ ਦੀ ਦੇਖਭਾਲ ਦੀ ਲੋੜ ਸੀ ਜਿਨ੍ਹਾਂ ਦੀ ਪਛਾਣ ਪ੍ਰਦਰਸ਼ਨ ਵਿੱਚ ਹੋਣ ਵਜੋਂ ਕੀਤੀ ਗਈ ਸੀ। ਇੱਕ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪ੍ਰਦਰਸ਼ਨਕਾਰੀ ਮੰਨਿਆ ਜਾਂਦਾ ਹੈ ਹਾਲਾਂਕਿ ਉਨ੍ਹਾਂ ਦੀ ਇੰਟਰਵਿਊ ਨਹੀਂ ਕੀਤੀ ਗਈ ਹੈ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 17,522 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 897 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 16,625 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (509), ਆਕਲੈਂਡ (7,639), ਵਾਇਕਾਟੋ (1,541), ਬੇਅ ਆਫ਼ ਪਲੇਨਟੀ (1,174), ਲੇਕਸ (475), ਹਾਕਸ ਬੇਅ (435), ਮਿਡਸੈਂਟਰਲ (400), ਵਾਂਗਾਨੁਈ (95), ਤਾਰਾਨਾਕੀ (311), ਤਾਇਰਾਵਿਟੀ (217), ਵੈਰਾਰਾਪਾ (99), ਕੈਪੀਟਲ ਐਂਡ ਕੋਸਟ (1,545), ਹੱਟ ਵੈਲੀ (837), ਨੈਲਸਨ ਮਾਰਲਬਰੋ (329), ਕੈਂਟਰਬਰੀ (1,308), ਸਾਊਥ ਕੈਂਟਰਬਰੀ (82), ਸਾਊਥਰਨ (506), ਵੈਸਟ ਕੋਸਟ (17), ਪਤਾ ਨਹੀਂ (6)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 696 ਲੋਕ ਹਨ। ਜਿਨ੍ਹਾਂ ਵਿੱਚੋਂ 7 ਕੇਸ ਨੌਰਥਲੈਂਡ, 136 ਕੇਸ ਨੌਰਥ ਸ਼ੋਰ, 189 ਕੇਸ ਆਕਲੈਂਡ ਸਿਟੀ ਹਸਪਤਾਲ, 195 ਮਿਡਲਮੋਰ, 7 ਕੇਸ ਰੋਟੋਰੂਆ, 23 ਬੇਅ ਆਫ਼ ਪਲੇਨਟੀ, 53 ਕੇਸ ਵਾਇਕਾਟੋ, 8 ਕੇਸ ਹਾਕਸ ਬੇਅ, 14 ਕੇਸ ਕੈਂਟਰਬਰੀ, 5 ਕੇਸ ਸਾਊਥਰਨ, 7 ਕੇਸ ਹੱਟ ਵੈਲੀ, 24 ਕੇਸ ਕੈਪੀਟਲ ਐਂਡ ਕੋਸਟ, 2 ਕੇਸ ਤਾਇਰਾਵਿਟੀ, 6 ਕੇਸ ਮਿਡ ਸੈਂਟਰਲ, 4 ਕੇਸ ਨੈਲਸਨ ਮਾਰਲਬਰੋ, 6 ਕੇਸ ਤਾਰਾਨਾਕੀ ਅਤੇ 3 ਕੇਸ ਵੈਰਾਰਾਪਾ ਵਿੱਚ ਹੈ। 13 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 57 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 4,752 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 192,492 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 239,535 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 17,522 ਨਵੇਂ ਕੇਸ ਸਾਹਮਣੇ...