ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਰਿਕਾਰਡ 23,894 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 8 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 23,894 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਕੋਵਿਡ ਨਾਲ 757 ਮਰੀਜ਼ ਹਸਪਤਾਲ ਵਿੱਚ ਹਨ। ਜਦੋਂ ਕਿ ਅੱਜ ਬਾਰਡਰ ਤੋਂ 19 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 23,894 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 596 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 23,298 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (718), ਆਕਲੈਂਡ (9,881), ਵਾਇਕਾਟੋ (2,146), ਬੇਅ ਆਫ਼ ਪਲੇਨਟੀ (1,691), ਲੇਕਸ (660), ਹਾਕਸ ਬੇਅ (707), ਮਿਡਸੈਂਟਰਲ (632), ਵਾਂਗਾਨੁਈ (166), ਤਾਰਾਨਾਕੀ (525), ਤਾਇਰਾਵਿਟੀ (366), ਵੈਰਾਰਾਪਾ (136), ਕੈਪੀਟਲ ਐਂਡ ਕੋਸਟ (1,787), ਹੱਟ ਵੈਲੀ (1,061), ਨੈਲਸਨ ਮਾਰਲਬਰੋ (435), ਕੈਂਟਰਬਰੀ (1,903), ਸਾਊਥ ਕੈਂਟਰਬਰੀ (129), ਸਾਊਥਰਨ (914), ਵੈਸਟ ਕੋਸਟ (30), ਪਤਾ ਨਹੀਂ (7)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 757 ਲੋਕ ਹਨ। ਜਿਨ੍ਹਾਂ ਵਿੱਚੋਂ 8 ਕੇਸ ਨੌਰਥਲੈਂਡ, 146 ਕੇਸ ਨੌਰਥ ਸ਼ੋਰ, 196 ਕੇਸ ਆਕਲੈਂਡ ਸਿਟੀ ਹਸਪਤਾਲ, 191 ਮਿਡਲਮੋਰ, 7 ਕੇਸ ਰੋਟੋਰੂਆ, 25 ਬੇਅ ਆਫ਼ ਪਲੇਨਟੀ, 70 ਕੇਸ ਵਾਇਕਾਟੋ, 10 ਕੇਸ ਹਾਕਸ ਬੇਅ, 17 ਕੇਸ ਕੈਂਟਰਬਰੀ, 8 ਕੇਸ ਸਾਊਥਰਨ, 13 ਕੇਸ ਹੱਟ ਵੈਲੀ, 33 ਕੇਸ ਕੈਪੀਟਲ ਐਂਡ ਕੋਸਟ, 17 ਕੇਸ ਮਿਡ ਸੈਂਟਰਲ, 4 ਕੇਸ ਨੈਲਸਨ ਮਾਰਲਬਰੋ, 3 ਕੇਸ ਵਾਂਗਾਨੁਈ, 4 ਕੇਸ ਤਾਰਾਨਾਕੀ ਅਤੇ 5 ਕੇਸ ਵੈਰਾਰਾਪਾ ਵਿੱਚ ਹੈ। 16 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 56 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 4,108 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 192,452 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 263,448 ਕੇਸ ਹੋ ਚੁੱਕੇ ਹਨ।