ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 21,015 ਨਵੇਂ ਕੇਸ ਆਏ ਅਤੇ 845 ਮਰੀਜ਼ ਹਸਪਤਾਲ ‘ਚ

ਵੈਲਿੰਗਟਨ, 10 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 21,015 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਕੋਵਿਡ ਨਾਲ 845 ਮਰੀਜ਼ ਹਸਪਤਾਲ ਵਿੱਚ ਦਾਖ਼ਲ ਹਨ। ਜਦੋਂ ਕਿ ਦੇਸ਼ ਵਿੱਚ ਬਾਡਰ ਤੋਂ 15 ਨਵੇਂ ਕੇਸ ਆਏ ਹਨ।
ਡਾ. ਬਲੂਮਫੀਲਡ ਨੇ ਕਿਹਾ ਕਿ ਕੋਵਿਡ ਨਾਲ ਸਬੰਧਿਤ ਮੌਤਾਂ ਦੀ ਰਿਪੋਰਟਿੰਗ ਵਿੱਚ ਕੁੱਝ ਬਦਲਾਅ ਹੋਣਗੇ। ਅੱਜ ਤੋਂ ਦੋਹਰੀ ਰਿਪੋਰਟਿੰਗ ਪਹੁੰਚ ਹੋਵੇਗੀ। ਹੁਣ ਵੱਖ-ਵੱਖ ਸ਼੍ਰੇਣੀਆਂ ਦੀ ਰਿਪੋਰਟ ਕਰਨਗੇ, ਜਿਵੇਂ ਕਿ
* ਕੋਵਿਡ -19 ਦੇ ਸਕਾਰਾਤਮਿਕ ਟੈੱਸਟ ਦੇ 28 ਦਿਨਾਂ ਦੇ ਅੰਦਰ ਮਰਨ ਵਾਲੇ ਲੋਕਾਂ ਦੀ ਗਿਣਤੀ
* ਉਨ੍ਹਾਂ ਲੋਕਾਂ ਦੀ ਗਿਣਤੀ ਜਿਨ੍ਹਾਂ ਦੀ ਮੌਤ ਦਾ ਅਧਿਕਾਰਤ ਕਾਰਣ ਕੋਵਿਡ ਵਜੋਂ ਨਿਰਧਾਰਿਤ ਕੀਤਾ ਗਿਆ ਹੈ
* ਉਨ੍ਹਾਂ ਲੋਕਾਂ ਦੀ ਸੰਖਿਆ ਜਿੱਥੇ ਕੋਵਿਡ ਕਾਰਣ ਯੋਗਦਾਨ ਪਾ ਰਿਹਾ ਸੀ, ਪਰ ਕਾਰਣ ਨਹੀਂ
* ਉਹ ਲੋਕ ਜਿਨ੍ਹਾਂ ਦੀ ਕੋਵਿਡ ਟੈੱਸਟ ਦੇ ਸਕਾਰਾਤਮਿਕ ਹੋਣ ਦੇ 28 ਦਿਨਾਂ ਦੇ ਅੰਦਰ-ਅੰਦਰ ਮੌਤ ਹੋ ਗਈ, ਪਰ ਕਾਰਣ ਦਾ ਅਜੇ ਪਤਾ ਨਹੀਂ ਲਗਾਇਆ ਗਿਆ ਹੋਵੇ
ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ ਮਰਨ ਵਾਲਿਆਂ ਦੀ ਗਿਣਤੀ 91 ਹੋ ਚੁੱਕੀ ਹੈ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 21,015 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 660 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 20,355 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (689), ਆਕਲੈਂਡ (7,234), ਵਾਇਕਾਟੋ (2,016), ਬੇਅ ਆਫ਼ ਪਲੇਨਟੀ (1,392), ਲੇਕਸ (632), ਹਾਕਸ ਬੇਅ (700), ਮਿਡਸੈਂਟਰਲ (653), ਵਾਂਗਾਨੁਈ (156), ਤਾਰਾਨਾਕੀ (524), ਤਾਇਰਾਵਿਟੀ (353), ਵੈਰਾਰਾਪਾ (170), ਕੈਪੀਟਲ ਐਂਡ ਕੋਸਟ (1,858), ਹੱਟ ਵੈਲੀ (1,103), ਨੈਲਸਨ ਮਾਰਲਬਰੋ (449), ਕੈਂਟਰਬਰੀ (2,021), ਸਾਊਥ ਕੈਂਟਰਬਰੀ (109), ਸਾਊਥਰਨ (918), ਵੈਸਟ ਕੋਸਟ (26), ਪਤਾ ਨਹੀਂ (12)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 845 ਲੋਕ ਹਨ। ਜਿਨ੍ਹਾਂ ਵਿੱਚੋਂ 78 ਕੇਸ ਨੌਰਥਲੈਂਡ, 159 ਆਕਲੈਂਡ ਖੇਤਰ ‘ਚ, 154 ਵੇਅਟਾਮਾਟਾ, 196 ਕਾਊਂਟੀ ਮੈਨੂਕਾਓ, 71 ਕੇਸ ਵਾਇਕਾਟੋ, 23 ਬੇਅ ਆਫ਼ ਪਲੇਨਟੀ, 9 ਕੇਸ ਲੇਕਸ, 4 ਤਾਇਰਾਵਿਟੀ, 21 ਕੇਸ ਹਾਕਸ ਬੇਅ, 10 ਕੇਸ ਤਾਰਾਨਾਕੀ, 17 ਕੇਸ ਮਿਡ ਸੈਂਟਰਲ, 3 ਕੇਸ ਵਾਂਗਾਨੁਈ, 17 ਕੇਸ ਹੱਟ ਵੈਲੀ, 46 ਕੇਸ ਕੈਪੀਟਲ ਐਂਡ ਕੋਸਟ, 4 ਕੇਸ ਨੈਲਸਨ ਮਾਰਲਬਰੋ, 18 ਕੇਸ ਕੈਂਟਰਬਰੀ, 13 ਕੇਸ ਸਾਊਥਰਨ ਅਤੇ 2 ਕੇਸ ਤਿਮਾਰੂ ਵਿੱਚ ਹੈ। 16 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 54 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 4,817 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 208,625 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 306,919 ਕੇਸ ਹੋ ਚੁੱਕੇ ਹਨ।