ਵੈਲਿੰਗਟਨ, 11 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 20,989 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਕੋਵਿਡ ਨਾਲ 7 ਮਰੀਜ਼ਾਂ ਦੀ ਮੌਤ ਹੋਈ ਹੈ, ਇਹ 2020 ਵਿੱਚ ਦੇਸ਼ ‘ਚ ਮਹਾਂਮਾਰੀ ਦੇ ਪਹੁੰਚਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਰੋਜ਼ਾਨਾ ਕੋਵਿਡ ਸਬੰਧਿਤ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਨ੍ਹਾਂ ਮੌਤਾਂ ਵਿੱਚੋਂ 5 ਆਕਲੈਂਡ ‘ਚ, 1 ਵਾਇਕਾਟੋ ‘ਚ ਅਤੇ 1 ਦੱਖਣੀ ਖੇਤਰ ਵਿੱਚ ਹੋਈ ਹੈ। ਮਰਨ ਵਾਲਾ ਇੱਕ ਵਿਅਕਤੀ 50 ਸਾਲਾਂ ਦਾ, ਚਾਰ 70 ਸਾਲਾਂ ਦੇ, ਇੱਕ ਵਿਅਕਤੀ 80 ਸਾਲਾਂ ਦਾ ਅਤੇ ਇੱਕ ਵਿਅਕਤੀ 90 ਸਾਲਾਂ ਦਾ ਸੀ। ਇਨ੍ਹਾਂ 7 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 98 ਮੌਤਾਂ ਹੋ ਚੁੱਕੀਆਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 20,898 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 669 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 20,320 ਹੈ। ਅੱਜ ਬਾਰਡਰ ਤੋਂ 23 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (756), ਆਕਲੈਂਡ (7,240), ਵਾਇਕਾਟੋ (1,941), ਬੇਅ ਆਫ਼ ਪਲੇਨਟੀ (1,352), ਲੇਕਸ (510), ਹਾਕਸ ਬੇਅ (855), ਮਿਡਸੈਂਟਰਲ (682), ਵਾਂਗਾਨੁਈ (188), ਤਾਰਾਨਾਕੀ (519), ਤਾਇਰਾਵਿਟੀ (330), ਵੈਰਾਰਾਪਾ (174), ਕੈਪੀਟਲ ਐਂਡ ਕੋਸਟ (1,746), ਹੱਟ ਵੈਲੀ (1,044), ਨੈਲਸਨ ਮਾਰਲਬਰੋ (443), ਕੈਂਟਰਬਰੀ (2,160), ਸਾਊਥ ਕੈਂਟਰਬਰੀ (136), ਸਾਊਥਰਨ (878), ਵੈਸਟ ਕੋਸਟ (22), ਪਤਾ ਨਹੀਂ (4)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 856 ਲੋਕ ਹਨ। ਜਿਨ੍ਹਾਂ ਵਿੱਚੋਂ 13 ਕੇਸ ਨੌਰਥਲੈਂਡ, 173 ਨੌਰਥ ਸ਼ੋਰ, 204 ਮਿਡਲਮੋਰ, 211 ਆਕਲੈਂਡ ਸਿਟੀ, 74 ਕੇਸ ਵਾਇਕਾਟੋ, 21 ਬੇਅ ਆਫ਼ ਪਲੇਨਟੀ, 11 ਕੇਸ ਲੇਕਸ, 1 ਤਾਇਰਾਵਿਟੀ, 18 ਕੇਸ ਹਾਕਸ ਬੇਅ, 10 ਕੇਸ ਤਾਰਾਨਾਕੀ, 16 ਕੇਸ ਮਿਡ ਸੈਂਟਰਲ, 5 ਕੇਸ ਵਾਂਗਾਨੁਈ, 4 ਵੈਰਾਰਾਪਾ, 22 ਕੇਸ ਹੱਟ ਵੈਲੀ, 38 ਕੇਸ ਕੈਪੀਟਲ ਐਂਡ ਕੋਸਟ, 3 ਕੇਸ ਨੈਲਸਨ ਮਾਰਲਬਰੋ, 20 ਕੇਸ ਕੈਂਟਰਬਰੀ ਅਤੇ 12 ਕੇਸ ਸਾਊਥਰਨ ਵਿੱਚ ਹੈ। 20 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 54 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 4,614 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 209,754 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 327,925 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 20,989 ਨਵੇਂ ਕੇਸ ਆਏ...