ਵੈਲਿੰਗਟਨ, 12 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 18,699 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਵੀ ਕੋਵਿਡ ਨਾਲ 7 ਮਰੀਜ਼ਾਂ ਦੀ ਮੌਤ ਦੀ ਖ਼ਬਰ ਆਈ ਹੈ। ਇਨ੍ਹਾਂ ਹੋਰ 7 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 105 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 100 ਦੇ ਪਾਰ ਹੋਣ ਦੇ ਕਾਰਣ ਇੱਕ ਗੰਭੀਰ ਸੰਕੇਤ ਹੈ। ਇਹ 2020 ਵਿੱਚ ਦੇਸ਼ ‘ਚ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਰੋਜ਼ਾਨਾ ਕੋਵਿਡ ਸਬੰਧਿਤ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਦਾ ਲਗਾਤਾਰ ਦੂਜਾ ਦਿਨ ਹੈ। ਇਨ੍ਹਾਂ ਮੌਤਾਂ ਵਿੱਚੋਂ 3 ਆਕਲੈਂਡ ‘ਚ, 1 ਬੇਅ ਆਫ਼ ਪਲੇਨਟੀ ‘ਚ, 1 ਮਿਡ ਸੈਂਟਰਲ ‘ਚ, 1 ਵੈਲਿੰਗਟਨ ‘ਚ ਅਤੇ 1 ਕੈਂਟਰਬਰੀ ਵਿੱਚ ਹੋਈ ਹੈ। ਮਰਨ ਵਾਲਾ ਇੱਕ ਵਿਅਕਤੀ 50 ਸਾਲਾਂ ਦਾ, ਦੋ 70 ਸਾਲਾਂ ਦੇ, ਦੋ ਵਿਅਕਤੀ 80 ਸਾਲਾਂ ਦਾ ਅਤੇ ਦੋ ਵਿਅਕਤੀ 90 ਸਾਲਾਂ ਦੇ ਸੀ। ਇਨ੍ਹਾਂ ਮਰਨ ਵਾਲਿਆਂ ਵਿੱਚ 4 ਮਰਦ ਅਤੇ 3 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 20,898 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 540 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 18,159 ਹੈ। ਅੱਜ ਬਾਰਡਰ ਤੋਂ 16 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (670), ਆਕਲੈਂਡ (6,077), ਵਾਇਕਾਟੋ (1,700), ਬੇਅ ਆਫ਼ ਪਲੇਨਟੀ (1,247), ਲੇਕਸ (496), ਹਾਕਸ ਬੇਅ (730), ਮਿਡਸੈਂਟਰਲ (667), ਵਾਂਗਾਨੁਈ (162), ਤਾਰਾਨਾਕੀ (462), ਤਾਇਰਾਵਿਟੀ (377), ਵੈਰਾਰਾਪਾ (169), ਕੈਪੀਟਲ ਐਂਡ ਕੋਸਟ (1,545), ਹੱਟ ਵੈਲੀ (937), ਨੈਲਸਨ ਮਾਰਲਬਰੋ (424), ਕੈਂਟਰਬਰੀ (2,028), ਸਾਊਥ ਕੈਂਟਰਬਰੀ (118), ਸਾਊਥਰਨ (848), ਵੈਸਟ ਕੋਸਟ (32), ਪਤਾ ਨਹੀਂ (10)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 853 ਲੋਕ ਹਨ। ਜਿਨ੍ਹਾਂ ਵਿੱਚੋਂ 19 ਕੇਸ ਨੌਰਥਲੈਂਡ, 172 ਨੌਰਥ ਸ਼ੋਰ, 199 ਮਿਡਲਮੋਰ, 208 ਆਕਲੈਂਡ ਸਿਟੀ, 69 ਕੇਸ ਵਾਇਕਾਟੋ, 28 ਬੇਅ ਆਫ਼ ਪਲੇਨਟੀ, 12 ਕੇਸ ਲੇਕਸ, 3 ਤਾਇਰਾਵਿਟੀ, 23 ਕੇਸ ਹਾਕਸ ਬੇਅ, 10 ਕੇਸ ਤਾਰਾਨਾਕੀ, 18 ਕੇਸ ਮਿਡ ਸੈਂਟਰਲ, 2 ਕੇਸ ਵਾਂਗਾਨੁਈ, 5 ਵੈਰਾਰਾਪਾ, 19 ਕੇਸ ਹੱਟ ਵੈਲੀ, 33 ਕੇਸ ਕੈਪੀਟਲ ਐਂਡ ਕੋਸਟ, 3 ਕੇਸ ਨੈਲਸਨ ਮਾਰਲਬਰੋ, 22 ਕੇਸ ਕੈਂਟਰਬਰੀ ਅਤੇ 8 ਕੇਸ ਸਾਊਥਰਨ ਵਿੱਚ ਹੈ। 7 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 59 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 4,431 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 206,288 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 346,621 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 18,699 ਨਵੇਂ ਕੇਸ ਆਏ...