ਈਪੀਐੱਫ ‘ਤੇ ਵਿੱਤੀ ਸਾਲ 2021-22 ਲਈ ਵਿਆਜ ਦਰ ਘਟਾ ਕੇ 8.1 ਫ਼ੀਸਦ ਕੀਤੀ

ਨਵੀਂ ਦਿੱਲੀ, 12 ਮਾਰਚ – ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅੱਜ ਵਿੱਤੀ ਸਾਲ 2021-22 ਲਈ ਪ੍ਰਾਵੀਡੈਂਟ ਫ਼ੰਡ (ਈਪੀਐੱਫ) ਜਮ੍ਹਾ ‘ਤੇ ਵਿਆਜ ਦਰ ਨੂੰ ਘਟਾ ਕੇ 8.1 ਫੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ। 2020-21 ਵਿੱਚ ਇਹ ਦਰ 8.5 ਫ਼ੀਸਦ ਸੀ। ਇਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਵਿਆਜ ਦਰ ਹੈ। ਇਸ ਤੋਂ ਪਹਿਲਾਂ ਈਪੀਐੱਫ ‘ਤੇ ਵਿਆਜ ਦਰ 1977-78 ‘ਚ ਸਭ ਤੋਂ ਘੱਟ 8 ਫ਼ੀਸਦੀ ਸੀ। ਦੇਸ਼ ਵਿੱਚ ਈਪੀਐੱਫਓ ਦੇ ਕਰੀਬ 5 ਕਰੋੜ ਮੈਂਬਰ ਹਨ।