ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ 21,616 ਨਵੇਂ ਕੇਸ ਆਏ ਅਤੇ ਕੋਵਿਡ ਨਾਲ 2 ਹੋਰ ਮਰੀਜ਼ਾਂ ਦੀ ਮੌਤ

SARS-CoV-2 Coronavirus Variant Omicron cell delta on green background 2021 2022.

ਵੈਲਿੰਗਟਨ, 15 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 21,616 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਵੀ ਕੋਵਿਡ ਨਾਲ 2 ਮਰੀਜ਼ਾਂ ਦੀ ਮੌਤ ਦੀ ਖ਼ਬਰ ਹੈ। ਇਨ੍ਹਾਂ ਹੋਰ 2 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 117 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਮੌਤਾਂ ਵਿੱਚੋਂ 1 ਸਾਊਥਰਨ ‘ਚ ਅਤੇ 1 ਵੈਲਿੰਗਟਨ ਦੇ ਕੈਪੀਟਲ ਐਂਡ ਕੋਸਟ ਡੀਐੱਚਬੀ ਵਿੱਚ ਹੋਈ ਹੈ। ਮਰਨ ਵਾਲੇ ਦੋਵੇਂ 70 ਸਾਲਾਂ ਦੇ ਹਨ ਅਤੇ ਇਨ੍ਹਾਂ ‘ਚੋਂ ਇੱਕ ਮਰਦ ਤੇ ਇੱਕ ਔਰਤ ਹੈ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 21,616 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 317 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 21,316 ਹੈ। ਅੱਜ ਬਾਰਡਰ ਤੋਂ 17 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (708), ਆਕਲੈਂਡ (6,085), ਵਾਇਕਾਟੋ (2,062), ਬੇਅ ਆਫ਼ ਪਲੇਨਟੀ (1,424), ਲੇਕਸ (633), ਹਾਕਸ ਬੇਅ (1,111), ਮਿਡਸੈਂਟਰਲ (888), ਵਾਂਗਾਨੁਈ (276), ਤਾਰਾਨਾਕੀ (510), ਤਾਇਰਾਵਿਟੀ (446), ਵੈਰਾਰਾਪਾ (229), ਕੈਪੀਟਲ ਐਂਡ ਕੋਸਟ (1,584), ਹੱਟ ਵੈਲੀ (987), ਨੈਲਸਨ ਮਾਰਲਬਰੋ (524), ਕੈਂਟਰਬਰੀ (2,642), ਸਾਊਥ ਕੈਂਟਰਬਰੀ (217), ਸਾਊਥਰਨ (1,238), ਵੈਸਟ ਕੋਸਟ (43), ਪਤਾ ਨਹੀਂ (9)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 960 ਲੋਕ ਹਨ। ਜਿਨ੍ਹਾਂ ਵਿੱਚੋਂ 23 ਕੇਸ ਨੌਰਥਲੈਂਡ, 187 ਨੌਰਥ ਸ਼ੋਰ, 245 ਮਿਡਲਮੋਰ, 200 ਆਕਲੈਂਡ ਸਿਟੀ, 77 ਕੇਸ ਵਾਇਕਾਟੋ, 35 ਬੇਅ ਆਫ਼ ਪਲੇਨਟੀ, 9 ਕੇਸ ਲੇਕਸ, 1 ਤਾਇਰਾਵਿਟੀ, 23 ਕੇਸ ਹਾਕਸ ਬੇਅ, 14 ਕੇਸ ਤਾਰਾਨਾਕੀ, 20 ਕੇਸ ਮਿਡ ਸੈਂਟਰਲ, 2 ਕੇਸ ਵਾਂਗਾਨੁਈ, 22 ਕੇਸ ਹੱਟ ਵੈਲੀ, 33 ਕੇਸ ਕੈਪੀਟਲ ਐਂਡ ਕੋਸਟ, 7 ਵੈਰਾਰਾਪਾ, 12 ਕੇਸ ਨੈਲਸਨ ਮਾਰਲਬਰੋ, 33 ਕੇਸ ਕੈਂਟਰਬਰੀ, 3 ਕੇਸ ਸਾਊਥ ਕੈਂਟਰਬਰੀ ਅਤੇ 14 ਕੇਸ ਸਾਊਥਰਨ ਵਿੱਚ ਹੈ। 22 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 2,529 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 51,110 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 193,108 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 10 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 398,329 ਕੇਸ ਹੋ ਚੁੱਕੇ ਹਨ।