ਮਾਂਗਾਨੁਈ, 16 ਮਾਰਚ – ਮੌਜੂਦਾ ਚੈਂਪੀਅਨ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕੱਪ ਦੇ ਨਾਕਆਊਟ ਗੇੜ ‘ਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ 36.2 ਓਵਰਾਂ ‘ਚ ਸਿਰਫ਼ 134 ਦੌੜਾਂ ‘ਤੇ ਹੀ ਢੇਰ ਹੋ ਗਈ। ਜਦੋਂ ਕਿ ਭਾਰਤੀ ਟੀਮ ਵੱਲੋਂ ਮਿਲੇ ਟੀਚੇ ਨੂੰ ਇੰਗਲੈਂਡ ਨੇ 31.2 ਓਵਰਾਂ ਵਿੱਚ 6 ਵਿਕਟਾਂ ‘ਤੇ 136 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇੰਗਲੈਂਡ ਦੀਆਂ ਗੇਂਦਬਾਜ਼ਾਂ ਅੱਗੇ ਭਾਰਤੀ ਟੀਮ ਟਿੱਕ ਨਹੀਂ ਸੱਕੀ ਅਤੇ ਭਾਰਤ ਨੂੰ ਆਪਣੀ ਖ਼ਰਾਬ ਬੱਲੇਬਾਜ਼ੀ ਦੇ ਪ੍ਰਦਰਸ਼ਨ ਦਾ ਖ਼ਮਿਆਜ਼ਾ ਭੁਗਤਣਾ ਪਿਆ। ਭਾਰਤ ਦੀ ਵਰਲਡ ਕੱਪ ਵਿੱਚ ਇਹ ਦੂਜੀ ਹਾਰ ਹੈ, ਇਸ ਤੋਂ ਪਹਿਲਾਂ ਭਾਰਤ ਮੇਜ਼ਬਾਨ ਨਿਊਜ਼ੀਲੈਂਡ ਤੋਂ ਹਾਰਿਆ ਸੀ।
ਦੂਜੇ ਪਾਸੇ ਮੌਜੂਦਾ ਚੈਂਪੀਅਨ ਇੰਗਲੈਂਡ ਟੀਮ ਲਈ ਕਰੋ ਜਾਂ ਮਰੋਂ ਦਾ ਮੈਚ ਸੀ, ਜੋ ਇਸ ਤੋਂ ਪਹਿਲਾਂ ਆਪਣੇ ਤਿੰਨੋਂ ਲੀਗ ਮੈਚ ਹਾਰ ਚੁੱਕੀ ਸੀ। ਉਹ ਟੀਮ ਅੰਕ ਸੂਚੀ ‘ਚ 7ਵੇਂ ਤੋਂ 6ਵੇਂ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਨੇ 4 ਵਿੱਚੋਂ 2 ਮੈਚ ਜਿੱਤੇ ਹਨ ਜਦੋਂ ਕਿ ਇੰਨੇ ਹੀ ਮੈਚ ਹਾਰ ਕੇ ਟੀਮ ਤੀਜੇ ਸਥਾਨ ‘ਤੇ ਹੈ।
Home Page ਮਹਿਲਾ ਕ੍ਰਿਕਟ ਵਰਲਡ ਕੱਪ 2022: ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ...