ਮਹਿਲਾ ਕ੍ਰਿਕਟ ਵਰਲਡ ਕੱਪ 2022: ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੁਕਾਬਲੇ ‘ਚ 2 ਵਿਕਟਾਂ ਨਾਲ ਹਰਾਇਆ

ਹੈਮਿਲਟਨ, 17 ਮਾਰਚ – ਮੇਜ਼ਬਾਨ ਨਿਊਜ਼ੀਲੈਂਡ ਨੂੰ ਅੱਜ ਇੱਕ ਰੋਮਾਂਚਕ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੇ ਮੈਚ ਦੇ ਆਖ਼ਰੀ ਓਵਰ ਵਿੱਚ 2 ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਟੀਮ ਚਾਰ ਮੈਚਾਂ ਵਿੱਚ ਜਿੱਤ ਦੇ ਨਾਲ 8 ਅੰਕਾਂ ਲੈ ਕੇ ਦੂਜੇ ਨੰਬਰ ਉੱਤੇ ਹੈ ਜਦੋਂ ਕਿ ਆਸਟਰੇਲੀਆ ਵੀ 8 ਅੰਕਾਂ ਨਾਲ ਪਹਿਲੇ ਨੰਬਰ ਉੱਤੇ ਪਹੁੰਚ ਗਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਨਿਊਜ਼ੀਲੈਂਡ ਨੇ 47.5 ਓਵਰਾਂ ਵਿੱਚ 228 ਦੌੜਾਂ ਬਣਾਈਆਂ, ਜਿਸ ਵਿੱਚ ਸੋਫ਼ੀ ਡਿਵਾਈਨ ਨੇ 93, ਮੇਲੀ ਕੇਰ ਨੇ 42 ਅਤੇ ਮੈਡੀ ਗ੍ਰੀਨ ਨੇ 30 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਵੱਲੋਂ ਗੇਂਦਬਾਜ਼ ਸ਼ਬਨੀਮ ਇਸਮਾਈਲ ਤੇ ਅਯਾਬੋਂਗਾ ਖਾਕਾ ਨੇ 3-3 ਵਿਕਟਾਂ ਲਈਆਂ।
ਨਿਊਜ਼ੀਲੈਂਡ ਵੱਲੋਂ ਮਿਲੇ 229 ਦੌੜਾਂ ਦੇ ਟੀਚੇ ਨੂੰ ਪਾਰ ਪਾਉਣ ਲਈ ਉੱਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੇ ਆਖ਼ਰੀ ਓਵਰ ਵਿੱਚ ਤਿੰਨ ਗੇਂਦਾਂ ਰਹਿੰਦੇ ਜਿੱਤ ਦਰਜ ਕੀਤੀ ਉਸ ਨੇ 49.3 ਓਵਰ ਵਿੱਚ 8 ਵਿਕਟਾਂ ਨੇ ਨੁਕਸਾਨ ‘ਤੇ 229 ਦੌੜਾਂ ਬਣਾ ਕਿ ਰੋਮਾਂਚਕ ਜਿੱਤ ਦਰਜ ਕੀਤੀ ਤੇ ਮੇਜ਼ਬਾਨ ਟੀਮ ਨੂੰ 2 ਨਾਲ ਹਰਾ ਕੇ ਮਾਤ ਦਿੱਤੀ। ਦੱਖਣੀ ਅਫ਼ਰੀਕਾ ਵੱਲੋਂ ਲੌਰਾ ਵੋਲਵਰਡਟ ਨੇ 67, ਸੰਨੀ ਲੂਸ ਨੇ 51 ਅਤੇ ਮੈਰੀਜ਼ਾਨੇ ਕਾਪ ਨੇ 36 ਦੌੜਾਂ ਬਣਾਈਆਂ, ਜਦੋਂ ਕਿ ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਮੇਲੀ ਕੇਰ ਨੇ 3 ਵਿਕਟਾਂ ਲਈਆਂ।